ਰੋਜ਼ਾਨਾ ਵੱਡੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਸਕੂਲ ਪਹੁੰਚਦੇ ਹਨ ਹੁਸ਼ਿਆਰਪੁਰ ਦੇ ਇਸ ਪਿੰਡ ਦੇ ਵਿਦਿਆਰਥੀ (ਵੀਡੀਓ)

02/28/2017 5:07:45 PM

ਹੁਸ਼ਿਆਰਪੁਰ : ਸਿਰਾਂ ''ਤੇ ਬਸਤੇ ਅਤੇ ਹੱਥਾਂ ''ਚ ਬੂਟ ਫੜੀ ਸਕੂਲ ਜਾ ਰਹੇ ਇਹ ਬੱਚੇ ਸਰਕਾਰੀ ਸਕੂਲ ਕੂਕਾਨੇਟ ਦੇ ਵਿਦਿਆਰਥੀ ਹਨ, ਜਿਨ੍ਹਾਂ ਨੂੰ ਆਪਣੇ ਪਿੰਡ ਦੇਹਰੀਆਂ ਤੋਂ ਸਕੂਲ ਤਕ ਜਾਣ ਲਈ ਲਗਭਗ 5 ਕਿਲੋਮੀਟਰ ਡੂੰਘੀ ਖੱਡ ''ਚੋਂ ਲੰਘਣਾ ਪੈਂਦਾ ਹੈ। ਇੰਨਾ ਹੀ ਨਹੀਂ ਇਸ ਖੱਡ ਵਿਚ 12 ਮਹੀਨੇ ਪਾਣੀ ਰਹਿੰਦਾ ਹੈ। ਕੋਈ ਹੋਰ ਰਸਤਾ ਨਾ ਹੋਣ ਕਾਰਨ ਬੱਚਿਆਂ ਨੂੰ ਮਜਬੂਰਨ ਠੰਡ ''ਚ ਵੀ ਨੰਗੇ ਪੈਰੀਂ ਹੀ ਪਾਣੀਂ ''ਚੋਂ ਲੰਘਣਾ ਪੈਂਦਾ ਹੈ।
ਦਰਅਸਲ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਪਿੰਡ ਦੇਹਰੀਆਂ ਤਕ ਨਾ ਤਾਂ ਕੋਈ ਸੜਕ ਹੈ ਅਤੇ ਨਾ ਹੀ ਆਉਣ ਜਾਣ ਦਾ ਕੋਈ ਸਾਧਨ। ਪਿੰਡ ਤਕ ਦਾ ਸਫਰ ਖੱਡ ਰਾਹੀਂ ਹੀ ਤੈਅ ਕੀਤਾ ਜਾਂਦਾ ਹੈ। ਇਸ ਸੰਬੰਧ ਵਿਚ ਪਿੰਡ ਦੇ ਪੰਚ ਦਾ ਕਹਿਣਾ ਹੈ ਕਿ ਕਈ ਵਾਰ ਸਰਕਾਰ ਨੂੰ ਇਸ ਬਾਰੇ ਲਿਖ ਕੇ ਭੇਜਿਆ ਗਿਆ ਹੈ। ਇਸ ਖੱਡ ਦੇ ਆਸ-ਪਾਸ ਝਾੜੀਆਂ ਤੇ ਸੰਘਣਾ ਜੰਗਲ ਹੈ, ਜਿਹੜਾ ਲੋਕਾਂ ਲਈ ਵੱਡਾ ਖਤਰਾ ਹੈ। ਲੋੜ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਤਾਂ ਜੋ ਦੇਸ਼ ਦਾ ਭਵਿੱਖ ਸੁਰੱਖਿਅਤ ਰਹਿ ਸਕੇ।


Gurminder Singh

Content Editor

Related News