10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਵੱਡਾ ਫ਼ੈਸਲਾ

Friday, Apr 28, 2023 - 06:35 PM (IST)

ਲੁਧਿਆਣਾ (ਵਿੱਕੀ) : ਅਗਲੇ ਸਾਲ 2024 ’ਚ ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇਹ ਖ਼ਬਰ ਅਹਿਮ ਹੈ। ਅਸਲ ਵਿਚ ਸੀ. ਬੀ. ਐੱਸ. ਈ. ਨੇ ਨਵੀਂ ਐਜੂਕੇਸ਼ਨ ਪਾਲਿਸੀ ਤਹਿਤ ਪ੍ਰੀਖਿਆਵਾਂ ਕੰਡਕਟ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਹੈ, ਜਿਸ ਕਾਰਨ ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨਾਂ ਦਾ ਪੈਟਰਨ ਬਦਲ ਦਿੱਤਾ ਹੈ। ਨਵੇਂ ਪੈਟਰਨ ਮੁਤਾਬਕ 10ਵੀਂ ਬੋਰਡ ’ਚ 50 ਫੀਸਦੀ, ਜਦੋਂਕਿ 12ਵੀਂ ਵਿਚ ਵੀ 40 ਫੀਸਦੀ ਮਲਟੀਪਲ ਚੁਆਇਸ ਕਵੈਸਚਨ ਪੁੱਛੇ ਜਾਣਗੇ।

ਇਹ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਤੋਂ ਬਾਅਦ ਹੁਣ ਸਰਕਾਰੀ ਬੱਸਾਂ ਦਾ ਸਮਾਂ ਬਦਲਣ ਦੀ ਉੱਠੀ ਮੰਗ

ਬੋਰਡ ਦਾ ਮੰਨਣਾ ਹੈ ਕਿ ਇਸ ਨਵੇਂ ਪੈਟਰਨ ਨਾਲ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ। ਇਹੀ ਨਹੀਂ, ਵਿਦਿਆਰਥੀ ਨਵੇਂ ਪੈਟਰਨ ਮੁਤਾਬਕ ਆਪਣੀ ਤਿਆਰੀ ਪੂਰੀ ਕਰ ਸਕਣ, ਇਸ ਲਈ ਸਕੂਲਾਂ ਨੂੰ ਵੀ ਸੁਝਾਅ ਦਿੱਤਾ ਹੈ ਕਿ ਇੰਟਰਨਲ ਪ੍ਰੀਖਿਆਵਾਂ ’ਚ ਵੀ ਇਸ ਬਦਲਾਅ ਨੂੰ ਲਾਗੂ ਕੀਤਾ ਜਾਵੇ। 9ਵੀਂ ਅਤੇ 10ਵੀਂ ਦੀਆਂ ਇੰਟਰਨਲ ਪ੍ਰੀਖਿਆਵਾਂ ਵਿਚ ਵੀ ਐੱਮ. ਸੀ. ਕਿਊ. ਦੀ ਗਿਣਤੀ ਜ਼ਿਆਦਾ ਹੋਵੇਗੀ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਬੇਅਦਬੀ ’ਤੇ CM ਭਗਵੰਤ ਮਾਨ ਸਖ਼ਤ, ਦਿੱਤਾ ਵੱਡਾ ਬਿਆਨ

ਪਹਿਲੀ ਵਾਰ ਪੁੱਛੇ ਜਾਣਗੇ ਰਿਸਪਾਂਸ ਆਧਾਰਿਤ ਪ੍ਰਸ਼ਨ

ਸੀ. ਬੀ. ਐੱਸ. ਈ. ਨੇ ਪਹਿਲੀ ਵਾਰ ਬੋਰਡ ਪ੍ਰੀਖਿਆਵਾਂ ’ਚ ਰਿਸਪਾਂਸ ਆਧਾਰਿਤ ਪ੍ਰਸ਼ਨ ਪੁੱਛਣ ਦਾ ਫੈਸਲਾ ਕੀਤਾ ਹੈ। ਇਸ ਵਿਚ ਵਿਦਿਆਰਥੀਆਂ ਦੇ ਸਾਹਮਣੇ ਬਹੁ-ਬਦਲ ਪ੍ਰਸ਼ਨ ਰਹਿਣਗੇ ਪਰ ਉਸ ਦੇ ਉੱਤਰ ’ਚ ਵਿਦਿਆਰਥੀਆਂ ਦੀ ਰਿਸਪਾਂਸ ਦੇਖਿਆ ਜਾਵੇਗਾ। ਮਤਲਬ ਵਿਦਿਆਰਥੀ ਕਿਸੇ ਪ੍ਰਸ਼ਨ ਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੇ ਬਦਲੇ ਅੰਕ ਦਿੱਤੇ ਜਾਣਗੇ। 10ਵੀਂ ਅਤੇ 12ਵੀਂ ’ਚ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਸਪਾਂਸ ਬੇਸਡ ਪ੍ਰਸ਼ਨਾਂ ਦੀ ਗਿਣਤੀ 20 ਫੀਸਦੀ ਰਹੇਗੀ। ਇਸੇ ਤਰ੍ਹਾਂ ਬੋਰਡ ਅਤੇ ਅੰਤ੍ਰਿਕ ਪ੍ਰੀਖਿਆ ’ਚ ਕੰਪੀਟੈਂਸੀ ਆਧਾਰਿਤ ਫੋਕਸਡ ਪ੍ਰਸ਼ਨ ਪੁੱਛੇ ਜਾਣਗੇ। 2022-23 ਤੱਕ ਕੰਪੀਟੈਂਸੀ ਬੇਸਡ ਪ੍ਰਸ਼ਨਾਂ ਦੀ ਗਿਣਤੀ 40 ਫੀਸਦੀ ਸੀ, ਇਸ ਨੂੰ ਵਧਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ। 12ਵੀਂ ’ਚ ਪਹਿਲੇ 30 ਫੀਸਦੀ ਕੰਪੀਟੈਂਸੀ ਬੇਸਡ ਪ੍ਰਸ਼ਨ ਪੁੱਛੇ ਜਾਂਦੇ ਸਨ। ਇਸ ਨੂੰ ਵਧਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਰਾਹਤ,  ਸੁਪਰੀਮ ਕੋਰਟ ਨੇ ਸੁਣਾਇਆ ਇਹ ਵੱਡਾ ਫ਼ੈਸਲਾ

10ਵੀਂ ’ਚ 30 ਅਤੇ 12ਵੀਂ ਵਿਚ 40 ਪਰਸੈਂਟ ਲਾਂਗ ਆਂਸਰ ਟਾਈਪ ਪ੍ਰਸ਼ਨ 

9ਵੀਂ ਅਤੇ 10ਵੀਂ ’ਚ 30 ਫੀਸਦੀ ਲਾਂਗ ਐਂਡ ਸ਼ਾਰਟ ਜਵਾਬ ਟਾਈਪ ਪ੍ਰਸ਼ਨ ਪੁੱਛੇ ਜਾਣਗੇ ਪਰ ਇਹ ਵੀ ਰਿਸਪਾਂਸ ਆਧਾਰਿਤ ਹੀ ਰਹਿਣਗੇ, ਜਦੋਂਕਿ 12ਵੀਂ ਬੋਰਡ ’ਚ ਅਗਲੀ ਵਾਰ 40 ਫੀਸਦੀ ਲਾਂਗ ਐਂਡ ਸ਼ਾਰਟ ਆਂਸਰ ਟਾਈਪ ਪ੍ਰਸ਼ਨ ਪੁੱਛੇ ਜਾਂਦੇ ਸਨ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਸਰਾਫ਼ਾ ਬਾਜ਼ਾਰ ’ਚ ਫ਼ੈਸਲਾ ਕਰਵਾਉਣ ਆਏ ਜੱਜ ਪ੍ਰਧਾਨ ਨੂੰ ਸ਼ਰੇਆਮ ਲਗਾਈ ਅੱਗ

ਕੀ ਕਹਿਣਾ ਹੈ ਸਿਟੀ ਕੋਆਰਡੀਨੇਟਰ, ਸੀ. ਬੀ. ਐੱਸ. ਈ. ਦਾ

ਇਸ ਸਬੰਧੀ ਸਿਟੀ ਕੋਆਰਡੀਨੇਟਰ ਸੀ. ਬੀ. ਐੱਸ. ਈ. ਡਾਕਟਰ ਏ. ਪੀ. ਸ਼ਰਮਾ ਦਾ ਕਹਿਣਾ ਹੈ ਕਿ ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਦੀ ਸਮਰੱਥਾ ਨਿਰਮਾਣ ਦੇ ਵਿਕਾਸ ਲਈ ਨਵਾਂ ਪੈਟਰਨ ਸ਼ੁਰੂ ਕੀਤਾ ਹੈ। ਬੋਰਡ ਚਾਹੁੰਦਾ ਹੈ ਕਿ ਵਿਦਿਆਰਥੀ ਰੱਟਾ ਮਾਰ ਕੇ ਪੜ੍ਹਾਈ ਨਾ ਕਰਨ, ਸਗੋਂ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਉਸ ਤੋਂ ਬਾਅਦ ਪ੍ਰਸ਼ਨਾ ਦਾ ਜਵਾਬ ਲਿਖਣ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਘਟਨਾ, ਭਰਾ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਤੋਂ ਬਾਅਦ ਭੈਣ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News