ਪੰਜਾਬ ਯੂਨੀਵਰਸਿਟੀ ''ਚ ਹੰਗਾਮਾ, ਪੁਲਸ ਨੇ 40 ਵਿਦਿਆਰਥੀਆਂ ਨੂੰ ਹਿਰਾਸਤ ''ਚ ਲਿਆ
Thursday, Sep 01, 2022 - 02:12 PM (IST)
 
            
            ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਗਰਲਜ਼ ਹੋਸਟਲ-4 ਦੇ ਵਾਰਡਨ ਨੂੰ ਹਟਾਉਣ ਲਈ ਐੱਨ. ਐੱਸ. ਯੂ. ਆਈ.-ਏ. ਬੀ. ਵੀ. ਪੀ. ਗਰੁੱਪ ਦੇ ਵਿਦਿਆਰਥੀਆਂ ਦੀ ਪੁਲਸ ਨਾਲ ਝੜਪ ਹੋ ਗਈ। ਗਰਲਜ਼ ਹੋਸਟਲ ਦੇ ਵਾਰਡਨ ਨੂੰ ਹਟਾਉਣ ਦੌਰਾਨ ਉਕਤ ਦੋਹਾਂ ਗਰੁੱਪਾਂ ਦੇ ਵਿਦਿਆਰਥੀਆਂ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਮੌਕੇ 'ਤੇ ਪੁੱਜੀ ਪੁਲਸ ਨੇ ਵਿਦਿਆਰਥੀਆਂ ਨੂੰ ਖਦੇੜਿਆ।
ਇਸ ਦੌਰਾਨ ਕਰੀਬ 40 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ, ਜਿਨ੍ਹਾਂ 'ਚੋਂ ਕੁੱਝ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਏ. ਬੀ. ਵੀ. ਪੀ. ਦੇ ਅਮਿਤ ਨੇ ਦੱਸਿਆ ਕਿ ਐੱਨ. ਐੱਸ. ਯੂ. ਆਈ. ਵੱਲੋਂ ਵਿਦਿਆਰਥੀਆਂ ਨਾਲ ਅਭੱਦਰ ਵਰਤਾਓ ਕੀਤਾ ਜਾਂਦਾ ਹੈ। ਦੂਜੇ ਪਾਸੇ ਐੱਨ. ਐੱਸ. ਯੂ. ਆਈ. ਦੇ ਪਰਗਟ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਅਤੇ ਕਿਸੇ ਤਰ੍ਹਾਂ ਦੀ ਬਹਿਸ ਨਹੀਂ ਹੋਈ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            