ਹਲਕੇ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

05/25/2017 9:44:28 AM

ਮੁੱਦਕੀ(ਹੈਪੀ)-ਇਲਾਕੇ ਦੀ ਨਾਮੀ ਵਿੱਦਿਅਕ ਸੰਸਥਾ ਸ਼ਹੀਦ ਗੰਜ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ 'ਚੋਂ ਵਧੀਆ ਅੰਕ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਨਵੀਰ ਕੌਰ ਪੁੱਤਰੀ ਜੋਗਿੰਦਰ ਸਿੰਘ ਪਿੰਡ ਭਾਗਥਲਾ ਨੇ 94 ਫੀਸਦੀ ਅੰਕ ਹਾਸਲ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਨਵਜੋਤ ਕੌਰ ਤੇ ਏਕਤਾ ਸ਼ਰਮਾ ਨੇ 92 ਅਤੇ ਸ਼ਾਲੀਨ ਕੌਰ ਨੇ 91 ਫੀਸਦੀ ਅੰਕ ਹਾਸਲ ਕਰ ਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀਆਂ ਕੁੱਲ 5 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਜਦ ਕਿ 20 ਵਿਦਿਆਰਥਣਾਂ ਨੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕਰ ਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀਆਂ ਬਾਕੀ ਸਭ ਵਿਦਿਆਰਥਣਾਂ ਨੇ 70 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤਰ੍ਹਾਂ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਪਾਸ ਰਿਹਾ ਹੈ।

ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਵੀ ਛਾਈਆਂ
ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮੁੱਦਕੀ ਦੀਆਂ ਵਿਦਿਆਰਥਣਾਂ ਨੇ ਵੀ 10ਵੀਂ ਦੀ ਪ੍ਰੀਖਿਆ 'ਚੋਂ ਚੰਗੇ ਅੰਕ ਹਾਸਲ ਕੀਤੇ ਹਨ। ਪ੍ਰਿੰ. ਸਰਬਜੀਤ ਕੌਰ ਨੇ ਦੱਸਿਆ ਕਿ ਸਕੂਲ ਦੀਆਂ ਕੁੱਲ 55 ਵਿਦਿਆਰਥਣਾਂ 'ਚੋਂ 3 ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ ਹੈ। ਇਸੇ ਤਰ੍ਹਾਂ 10 ਵਿਦਿਆਰਥਣਾਂ ਨੇ 80 ਜਦ ਕਿ 21 ਵਿਦਿਆਰਥਣਾਂ ਨੇ 70 ਫੀਸਦੀ ਤੋਂ ਵੱਧ ਅੰਕ ਹਾਸਲ ਕਰ ਕੇ ਇਹ ਪ੍ਰੀਖਿਆ ਪਾਸ ਕੀਤੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥਣਾਂ ਦੀ ਸਖਤ ਮਿਹਨਤ ਸਦਕਾ ਹੀ ਵਧੀਆ ਨਤੀਜਾ ਆਇਆ ਹੈ।

ਸ਼ਿਵਾਜੀ ਸਿੱਖਿਆ ਸਦਨ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ 
ਫਾਜ਼ਿਲਕਾ(ਨਾਗਪਾਲ)-ਪਿੰਡ ਬੋਦੀਵਾਲਾ ਪੀਥਾ 'ਚ ਸਥਿਤ ਸ਼ਿਵਾਜੀ ਸਿੱਖਿਆ ਸਦਨ ਸਕੂਲ ਦੇ ਪ੍ਰਿੰ. ਗੋਪਾਲ ਰਾਮ ਇੰਸਾਂ ਨੇ ਦੱਸਿਆ ਕਿ ਸਕੂਲ ਦੇ 12 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਵਿਦਿਆਰਥੀ ਵਧੀਆ ਨੰਬਰਾਂ ਨਾਲ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਲਲਿਤਾ ਨੇ 650 'ਚੋਂ 590 ਨੰਬਰ (91 ਫੀਸਦੀ) ਪ੍ਰਾਪਤ ਕਰਕੇ ਪਹਿਲਾ ਸਥਾਨ, ਮਮਤਾ ਨੇ 587 ਨੰਬਰ (90 ਫੀਸਦੀ) ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪ੍ਰਿਅੰਕਾ ਨੇ 576 ਨੰਬਰ (89 ਫੀਸਦੀ) ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। 

10ਵੀਂ ਜਮਾਤ ਦੇ ਨਤੀਜੇ 'ਚ ਲੜਕੀਆਂ ਨੇ ਮਾਰੀ ਬਾਜ਼ੀ 
ਫਾਜ਼ਿਲਕਾ(ਲੀਲਾਧਰ)-ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਪ੍ਰਿੰ. ਮਨੋਜ ਸ਼ਰਮਾ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋਵਾਲੀ ਦਾ ਸ਼ਾਨਦਾਰ ਰਿਹਾ। ਸਕੂਲ ਦੇ 10ਵੀਂ ਜਮਾਤ ਦੇ 116 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ 'ਚੋਂ 115 ਵਿਦਿਆਰਥੀ ਪਾਸ ਹੋਏ। ਕੁਲ ਨਤੀਜਾ 99.13 ਫੀਸਦੀ ਰਿਹਾ। ਇਨ੍ਹਾਂ ਵਿਦਿਆਰਥੀਆਂ 'ਚੋਂ 62 ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ। 6 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਜਿਨ੍ਹਾਂ 'ਚੋਂ ਨੀਤਿਕਾ ਰਾਣੀ ਨੇ 90.31 ਫੀਸਦੀ ਨੰਬਰ ਲੈ ਕੇ ਪਹਿਲਾ ਸਥਾਨ, ਨੇਹਾ ਕੰਬੋਜ ਨੇ 86.46 ਫੀਸਦੀ ਨੰਬਰ ਲੈ ਕੇ ਦੂਜਾ ਸਥਾਨ, ਪਰਮਜੀਤ ਰਾਣੀ ਨੇ 84.77 ਫੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। 
ਪਿੰਡ ਦੇ ਸਰਪੰਚ ਵੇਦ ਪ੍ਰਕਾਸ਼ ਅਤੇ ਪੰਚਾਇਤ ਨੇ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਰਪੰਚ ਨੇ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 1100-1100 ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਹਜ਼ਾਰਾ ਰਾਮ, ਐੱਸ. ਐੱਮ. ਸੀ. ਚੇਅਰਮੈਨ ਭਜਨ ਚੰਦ ਅਤੇ ਮੈਂਬਰ ਬੂਟਾ ਰਾਮ ਹਾਜ਼ਰ ਸਨ। 

ਸ਼ਾਨਦਾਰ ਰਿਹਾ ਐੱਸ. ਡੀ. ਸਕੂਲ ਦਾ ਨਤੀਜਾ 
ਅਬੋਹਰ(ਸੁਨੀਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ ਐੱਸ. ਡੀ. ਗਰਲਜ਼ ਹਾਈ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਦੱਸਿਆ ਕਿ ਪੂਨਮ ਨੇ 650 ਚੋਂ 534 ਅੰਕ ਲੈ ਕੇ ਪਹਿਲਾ, ਰਾਹੁਲ ਨੇ 500 ਅੰਕ ਲੈ ਕੇ ਦੂਜਾ ਤੇ ਬ੍ਰਿਜ ਲਾਲ ਨੇ 465 ਅੰਕਾਂ ਨਾਲ ਤੀਜਾ ਅਤੇ ਕੋਮਲ ਨੇ 414 ਅੰਕ ਲੈ ਕੇ ਚੌਥਾ ਸਥਾਨ ਹਾਸਿਲ ਕੀਤਾ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਅਨਿਲ ਮੋਦੀ ਨੇ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। 

ਸਵਾਮੀ ਦਇਆ ਨੰਦ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਾਨਦਾਰ ਪ੍ਰਦਰਸ਼ਨ 
ਫਾਜ਼ਿਲਕਾ(ਨਾਗਪਾਲ)-ਦਸਵੀਂ ਦੇ ਨਤੀਜਿਆਂ 'ਚ ਸਵਾਮੀ ਦਇਆਨੰਦ ਮਾਡਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਦੌਰਾਨ ਪਲਕ ਨੇ 650 'ਚੋਂ 561 ਨੰਬਰ ਲੈ ਕੇ ਪਹਿਲਾ, ਪਲਵੀ ਅਤੇ ਅੰਸ਼ੂ ਨੇ 552 ਨੰਬਰ ਲੈ ਕੇ ਦੂਜਾ, ਕੋਮਲ ਅਤੇ ਅੰਜਲੀ ਨੇ 542 ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 
ਉਥੇ ਹੀ ਨੰਦਨੀ ਪੁੱਤਰੀ ਰਾਜ ਕੁਮਾਰ ਅਤੇ ਨੈਨਾ ਪੁੱਤਰੀ ਵਿਜੈ ਕੁਮਾਰ ਚੌਥੇ ਸਥਾਨ 'ਤੇ ਰਹੀਆਂ। ਸਕੂਲ ਦਾ ਸ਼ਾਨਦਾਰ ਨਤੀਜਾ ਆਉਣ 'ਤੇ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਬੰਧਕ ਨਰੇਸ਼ ਜੁਨੇਜਾ, ਪ੍ਰਿੰ. ਸੁਮਨ ਜੁਨੈਜਾ, ਵਾਈਸ ਪ੍ਰਿੰ. ਤੇਜਸਵੀ ਜੁਨੇਜਾ ਨੇ ਸਟਾਫ ਮੈਂਬਰ ਅਤੇ ਮਾਪਿਆਂ ਨੂੰ ਵਧਾਈ ਦਿੱਤੀ। 

ਸਰਕਾਰੀ ਹਾਈ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਮਜ਼ਦੂਰ ਦੀ ਲੜਕੀ ਨੇ ਹਾਸਿਲ ਕੀਤਾ ਪਹਿਲਾ ਦਰਜਾ
ਫਿਰੋਜ਼ਪੁਰ(ਹਰਚਰਨ, ਬਿੱਟੂ)-ਸਰਕਾਰੀ ਹਾਈ ਸਕੂਲ ਦੇ ਦੋ ਵਿਦਿਆਰਥੀਆਂ ਨੇ 85 ਫੀਸਦੀ ਅਤੇ 11 ਵਿਦਿਆਰਥੀਆਂ ਨੇ 80 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰ. ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਨਕਿਤਾ ਨੇ 564 ਤੇ ਸੁਖਪ੍ਰੀਤ ਨੇ 554 ਅਤੇ ਹਰਪੀ੍ਰਤ ਸਿੰਘ ਨੇ 548 ਨੰਬਰ ਲੈ ਕੇ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। 
ਇਸ ਮੌਕੇ ਪ੍ਰਿੰ. ਕ੍ਰਿਸ਼ਨਾ ਦੇਵੀ ਨੇ ਵਧਾਈ ਦੇ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਦੇਵ ਸਿੰਘ, ਗੁਰਵਿੰਦਰ ਕੌਰ, ਸੁਮਨ ਬਾਲਾ, ਨੀਨਾ ਕਾਂਸਲ ਅਸ਼ੀਸ਼ ਚੋਪੜਾ ਅਤੇ ਕਪਿਲ ਸਾਨਾਨ ਆਦਿ ਹਾਜ਼ਰ ਸਨ।

ਭਾਗ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ ਦਾ ਨਤੀਜਾ ਰਿਹਾ ਸ਼ਾਨਦਾਰ  
ਘੱਲ ਖੁਰਦ(ਦਲਜੀਤ)-ਭਾਗ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੌਕੇ ਪ੍ਰਿੰ. ਇਕਬਾਲ ਸਿੰਘ ਬਰਾੜ ਨੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ। 
ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੇ ਧਰਮਪ੍ਰੀਤ ਸਿੰਘ ਹਰਾਜ ਨੇ 84 ਫੀਸਦੀ, ਹਰਲਾਲ ਸਿੰਘ ਕਾਲੀਏ ਵਾਲਾ ਤੇ ਸੁਖਜਿੰਦਰ ਸਿੰਘ ਭੰਬਾ ਲੰਡਾ ਨੇ 83 ਫੀਸਦੀ, ਨਵਦੀਪ ਸਿੰਘ ਠੇਠਰ ਖੁਰਦ ਨੇ 82 ਫੀਸਦੀ, ਕਰਮਜੀਤ ਸਿੰਘ ਨਰਾਇਣਗੜ੍ਹ ਤੇ ਅਰਸ਼ਦੀਪ ਸਿੰਘ ਸ਼ਕੂਰ ਨੇ 81 ਫੀਸਦੀ, ਹਰਵਿੰਦਰ ਸਿੰਘ ਨਰਾਇਣਗੜ੍ਹ ਨੇ 80 ਫੀਸਦੀ ਅੰਕ ਲੈ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਫਲਤਾ 'ਤੇ ਪ੍ਰਿੰ. ਇਕਬਾਲ ਸਿੰਘ ਬਰਾੜ, ਮੈਨੇਜਰ ਮੁਖਤਿਆਰ ਸਿੰਘ ਮੰਟਾ, ਵਾਈਸ ਪ੍ਰਿੰਸੀਪਲ ਹਰਬੰਸ ਕੌਰ ਨੇ ਵਿਦਿਆਰਥੀਆਂ, ਸਕੂਲ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ। 

ਸਰਕਾਰੀ ਹਾਈ ਸਕੂਲ ਵਾੜਾ ਭਾਈ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ 
ਮੁੱਦਕੀ(ਰੰਮੀ ਗਿੱਲ)-ਪਿੰਡ ਵਾੜਾ ਭਾਈ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਵਿਦਿਆਰਥਣ ਸੁਖਵਿੰਦਰ ਕੌਰ ਨੇ 87 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਸੁਮਨ ਕੌਰ ਨੇ 81 ਫੀਸਦੀ ਅੰਕਾਂ ਨਾਲ ਦੂਜਾ ਅਤੇ ਜਸਪ੍ਰੀਤ ਕੌਰ ਨੇ 80 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।

ਜੀ. ਐੱਨ. ਪਬਲਿਕ ਸਕੂਲ ਮੱਲਾਂਵਾਲਾ ਦੀਆਂ ਵਿਦਿਆਰਥਣਾਂ ਨੇ ਜ਼ਿਲਾ ਰੁਸ਼ਨਾਇਆ 
ਮੱਲਾਂਵਾਲਾ(ਜਸਪਾਲ)-ਇਲਾਕੇ 'ਚ ਵਿਦਿਆ ਦਾ ਪ੍ਰਸਾਰ ਤੇ ਪ੍ਰਚਾਰ ਕਰ ਰਹੀ ਵਿਦਿਅਕ ਸੰਸਥਾ ਜੀ. ਐੱਨ. ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਇਸ ਵਾਰ ਵੀ ਬਹੁਤ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਣ ਹਰਜਸਕਰਨ ਕੌਰ ਨੇ 95.23, ਗੁਰਪ੍ਰੀਤ ਕੌਰ ਨੇ 94.15, ਸਵਨੀਤ ਕੌਰ 94.15 ਅਤੇ ਅਕਵਿੰਦਰ ਕੌਰ ਨੇ 95.69 ਫੀਸਦੀ ਅੰਕ ਪ੍ਰਾਪਤ ਕਰਕੇ ਜਿਥੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਨਾਲ ਹੀ ਇਲਾਕੇ ਦੀ ਪੰਜਾਬ ਪੱਧਰ 'ਤੇ ਚਰਚਾ ਕਰਵਾਈ ਹੈ। 
ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਜੀਵ ਖੁਰਾਣਾ, ਪ੍ਰਿੰ. ਰਿੰਕੀ ਧਵਨ, ਵਾਈਸ ਪ੍ਰਧਾਨ ਜਸਪਾਲ ਧਵਨ ਅਤੇ ਵਾਈਸ ਪ੍ਰਿੰ. ਨੀਰੂ ਖੁਰਾਣਾ ਨੇ ਵਿਦਿਆਰਥਣਾਂ ਵੱਲੋਂ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ 'ਤੇ ਸਟਾਫ ਅਤੇ ਵਿਦਿਆਰਥਣਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।


Related News