ਬਲੂਟੁੱਥ ਰਾਹੀਂ ਨਕਲ ਕਰਨ ਵਾਲੇ 2 ਪ੍ਰੀਖਿਆਰਥੀ ਗ੍ਰਿਫ਼ਤਾਰ
Tuesday, Oct 11, 2022 - 01:42 PM (IST)
ਮੋਹਾਲੀ (ਸੰਦੀਪ) : ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫ਼. ਸੀ. ਆਈ.) ਦੇ ਇੰਸਪੈਕਟਰ ਦੇ ਅਹੁਦੇ ਲਈ ਮੋਹਾਲੀ ਵਿਖੇ ਹੋਈ ਪ੍ਰੀਖਿਆ ਦੌਰਾਨ ਬਲੂਟੁੱਥ ਰਾਹੀਂ ਨਕਲ ਕਰਨ ਦੇ ਦੋਸ਼ ਹੇਠ ਦੋ ਉਮੀਦਵਾਰਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਸੈਕਟਰ-79 ਵਿਚ ਸਥਿਤ ਪ੍ਰਾਈਵੇਟ ਸਕੂਲ ਵਿਚ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਨਕਲ ਕਰਨ ਦੇ ਦੋਸ਼ ਵਿਚ ਥਾਣਾ ਸੋਹਾਣਾ ਪੁਲਸ ਨੇ ਸਤੀਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਸੈਕਟਰ-79 ਸਥਿਤ ਪ੍ਰੀਖਿਆ ਕੇਂਦਰ ਵਿਚ ਇਕ ਉਮੀਦਵਾਰ ਬਲੂਟੁੱਥ ਡਿਵਾਈਸ ਰਾਹੀਂ ਗੁਪਤ ਤਰੀਕੇ ਨਾਲ ਨਕਲ ਕਰ ਰਿਹਾ ਸੀ। ਇਹ ਦੇਖ ਕੇ ਸੈਂਟਰ ਵਿਚ ਮੌਜੂਦ ਪ੍ਰੀਖਿਆਰਥੀ ਨੇ ਉਮੀਦਵਾਰ ਨੂੰ ਫੜ੍ਹ ਲਿਆ ਅਤੇ ਪ੍ਰਬੰਧਕਾਂ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸੇ ਤਰ੍ਹਾਂ ਸੈਕਟਰ-119 ਵਿਚ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਇਕ ਉਮੀਦਵਾਰ ਬਲੂਟੁੱਥ ਰਾਹੀਂ ਨਕਲ ਕਰਨ ਦੇ ਦੋਸ਼ ਵਿਚ ਫੜ੍ਹਿਆ ਗਿਆ।