ਵਿਦਿਆਰਥੀਆਂ ਨੂੰ ਪਰੋਸੇ ਜਾ ਰਹੇ ਖਾਣੇ ''ਤੇ ਐੱਮ. ਐੱਚ. ਆਰ. ਡੀ. ਦੀ ਨਜ਼ਰ
Wednesday, Jul 05, 2017 - 11:02 AM (IST)
ਲੁਧਿਆਣਾ(ਵਿੱਕੀ)-ਹੁਣ ਸਰਕਾਰੀ ਸਕੂਲਾਂ 'ਚ ਹਰ ਦਿਨ ਬਣਾਏ ਜਾਣ ਵਾਲੇ ਮਿਡ-ਡੇ-ਮੀਲ ਸਬੰਧੀ ਮੈਸੇਜ ਸਕੂਲਾਂ ਤੋਂ ਕਰਵਾਉਣ ਨੂੰ ਲੈ ਕੇ ਸਿੱਖਿਆ ਵਿਭਾਗ ਆਏ ਦਿਨ ਨੋਟਿਸ ਜਾਰੀ ਕਰ ਹੀ ਰਿਹਾ ਸੀ ਕਿ ਹੁਣ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ (ਐੱਮ. ਐੱਚ. ਆਰ. ਡੀ.) ਨੇ ਰਾਜ ਦੇ ਸਕੂਲਾਂ 'ਚ ਬਣਾਏ ਜਾਣ ਵਾਲੇ ਮਿਡ-ਡੇ-ਮੀਲ ਦੀ ਫੋਟੋ ਅਤੇ ਵੀਡੀਓ ਵੀ ਮੰਗਵਾ ਲਈ ਹੈ।
ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ (ਡੀ. ਜੀ. ਐੱਸ. ਈ.) ਆਫਿਸ ਤੋਂ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਨੇ ਉਕਤ ਸਬੰਧੀ ਸਾਰੇ ਜ਼ਿਲਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਕੇ 7 ਜੁਲਾਈ ਤੱਕ ਉਕਤ ਪ੍ਰਕਿਰਿਆ ਮੁਕੰਮਲ ਕਰਨ ਨੂੰ ਕਿਹਾ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਸਮੇਂ ਦੌਰਾਨ ਮਿਡ-ਡੇ-ਮੀਲ ਦੇਣ ਦੀ ਵਿਵਸਥਾ ਪਿਛਲੇ ਲੰਮੇ ਸਮੇਂ ਤੋਂ ਕੀਤੀ ਗਈ ਹੈ।
