ਕੈਪਟਨ ਦੇ ਹੁਕਮਾਂ ਮਗਰੋਂ ਵੀ ਪਰੇਸ਼ਾਨ ਹੋ ਰਹੇ ਵਿਦੇਸ਼ ਜਾਣ ਵਾਲੇ ਵਿਦਿਆਰਥੀ, ਜਾਣੋ ਕਾਰਨ

Monday, Jun 14, 2021 - 09:19 AM (IST)

ਕੈਪਟਨ ਦੇ ਹੁਕਮਾਂ ਮਗਰੋਂ ਵੀ ਪਰੇਸ਼ਾਨ ਹੋ ਰਹੇ ਵਿਦੇਸ਼ ਜਾਣ ਵਾਲੇ ਵਿਦਿਆਰਥੀ, ਜਾਣੋ ਕਾਰਨ

ਸਮਾਣਾ (ਅਸ਼ੋਕ) : ਸੂਬੇ ਦੇ ਸਿਹਤ ਮੰਤਰੀ ਅਤੇ ਸਿਹਤ ਅਫ਼ਸਰਾਂ ਦੇ ਆਪਸੀ ਤਾਲਮੇਲ ਨਾ ਹੋਣ ਨਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਹੁਕਮ ਜਾਰੀ ਕੀਤਾ ਸੀ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ 28 ਦਿਨਾਂ ਬਾਅਦ ਕੋਰੋਨਾ ਵੈਕਸੀਨ ਡੋਜ਼ ਲਗਾਈ ਜਾਵੇ ਤਾਂ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿਹਤ ਵਿਭਾਗ ਦੇ ਅਫ਼ਸਰਾਂ ਦਾ ਆਪਸੀ ਤਾਲਮੇਲ ਠੀਕ ਨਾ ਹੋਣ ਕਾਰਨ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, US ਅੰਬੈਸੀ ਨੇ ਦਿੱਤੀ ਇਹ ਜਾਣਕਾਰੀ

ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਉਹ ਪਿਛਲੇ ਕਈ ਦਿਨਾਂ ਤੋਂ 28 ਦਿਨ ਦੇ ਬਾਅਦ ਲੱਗਣ ਵਾਲੀ ਵੈਕਸੀਨ ਲਗਵਾਉਣ ਲਈ ਸਰਕਾਰੀ ਹਸਪਤਾਲ ਦੇ ਚੱਕਰ ਕੱਟ ਰਹੇ ਹੈ ਪਰ ਮੌਕੇ ’ਤੇ ਮੌਜੂਦ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਇਹ ਕਹਿ ਕਰ ਟਾਲ-ਮਟੋਲ ਕੀਤਾ ਜਾਂਦਾ ਹੈ ਕਿ ਸਿਹਤ ਵਿਭਾਗ ਦਾ ਹੁਣੇ ਪੋਰਟਲ (ਐਪ) ਨਹੀਂ ਖੁੱਲ੍ਹ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਫਿਲਹਾਲ ਵੈਕਸੀਨ ਨਹੀਂ ਲਗਾਈ ਜਾ ਸਕਦੀ ਹੈ। ਵਿਦਿਆਰਥੀਆਂ ਨੇ ਦੱਸਿਆ ਉਹ ਆਪਣੇ ਭਵਿੱਖ ਨੂੰ ਵੇਖਦੇ ਮਹਿੰਗੇ ਰੇਟ ’ਤੇ ਅਪਣੀ ਫਲਾਈਟ ਦੀ ਟਿਕਟ ਬੁਕਿੰਗ ਕਰਵਾ ਚੁੱਕੇ ਹੈ। ਉਨ੍ਹਾਂ ਦੇ ਜਾਣ ’ਚ ਕੁੱਝ ਹੀ ਦਿਨ ਬਾਕੀ ਰਹਿ ਗਏ ਹੈ ਪਰ ਕੋਰੋਨਾ ਦੀ ਦੂਜੀ ਡੋਜ਼ ਨਹੀਂ ਲਗਾ ਪਾਉਣ ਕਾਰਨ ਉਨ੍ਹਾਂ ਦਾ ਵਿਦੇਸ਼ ਜਾਣਾ ਮੁਸ਼ਕਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਬੋਰੀ 'ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ

ਦੂਜੀ ਡੋਜ਼ ਨਾ ਲੱਗਣ ਕਾਰਨ ਹਰ ਵਿਦਿਆਰਥੀ ਨੂੰ ਕਰੀਬ 2 ਲੱਖ ਰੁਪਏ ਜ਼ਿਆਦਾ ਖ਼ਰਚ ਕਰਨੇ ਪੈਣੇਗੇ, ਜਦੋਂ ਕਿ ਵਿਦਿਆਰਥੀ ਪਹਿਲਾਂ ਹੀ 3 ਗੁਣਾਂ ਜ਼ਿਆਦਾ ਪੈਸੇ ਖ਼ਰਚ ਕੇ ਆਪਣੀ ਫਲਾਈਟ ਬੁੱਕ ਕਰਾ ਚੁੱਕੇ ਹੈ। ਇਸ ਦੌਰਾਨ ਕੋਰੋਨਾ ਦੀ ਦੂਜੀ ਲਹਿਰ ਆਉਣ ’ਤੇ ਉਨ੍ਹਾਂ ਦੇ ਕਈ ਲੱਖਾਂ ਰੁਪਏ ਬਰਬਾਦ ਹੋ ਸਕਦੇ ਹਨ। ਇਸ ਸਬੰਧੀ ਪਟਿਆਾਲਾ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਸਤਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਵਿਭਾਗ ਦੀ ਐਪ ਹੁਣੇ ਵਿਦਿਆਰਥੀਆਂ ਦਾ ਨਾਂ ਅਪਲੋਡ਼ ਕੀਤੇ ਜਾਣ ’ਚ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਦੂਜੀ ਡੋਜ਼ ਲਗਾਏ ਜਾਣ ਤੋਂ ਬਾਅਦ ਜਾਰੀ ਕੀਤਾ ਗਿਆ ਸਰਟੀਫਿਕੇਟ ਏਅਰਪੋਰਟ ’ਤੇ ਯੋਗ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮੁੱਖ ਮੰਤਰੀ ਚਿਹਰੇ ਨਾਲ ਹੀ ਮੈਦਾਨ 'ਚ ਉਤਰੇਗੀ 'ਕਾਂਗਰਸ'

ਇਸ ਦੇ ਬਾਅਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਪ੍ਰਦੇਸ਼ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਤਸਦੀਕ ਕਰਾ ਕੇ ਵਿਦਿਆਰਥੀਆਂ ਨੂੰ ਜਾਰੀ ਕਰਨ। ਉਨ੍ਹਾਂ ਕਿਹਾ ਇਹ ਸਰਟੀਫਿਕੇਟ ਏਅਰਪੋਰਟ ’ਤੇ ਯੋਗ ਹੋਵੇਗਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀ ਸਿਹਤ ਮੰਤਰੀ ਦੀ ਗੱਲ ਨੂੰ ਮੰਨਣ ਜਾਂ ਫਿਰ ਸਿਹਤ ਵਿਭਾਗ ਦੇ ਅਫ਼ਸਰਾਂ ਦੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News