ਵਿਦਿਆਰਥੀਆਂ ਨੂੰ ਚੜ੍ਹਾਉਣ ਸਮੇਂ ਨਿੱਜੀ ਸਕੂਲ ਬੱਸ ਤੇ ਟਰੱਕ ਦੀ ਹੋਈ ਟੱਕਰ, ਵਾਲ-ਵਾਲ ਬਚੇ ਬੱਚੇ
Saturday, Apr 30, 2022 - 03:25 PM (IST)
ਧਾਰੀਵਾਲ (ਜਵਾਹਰ)- ਸਥਾਨਿਕ ਇਕ ਨਿੱਜੀ ਸਕੂਲ ਦੀ ਬੱਸ ਦਾ ਇਕ ਟਰੱਕ ਨਾਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਇਸ ਘਟਨਾ ਦੌਰਾਨ ਸਕੂਲੀ ਬੱਚਿਆਂ ਨਾਲ ਕਿਸੇ ਅਣਸੁਖਾਵੀਂ ਘਟਨਾ ਨਹੀਂ ਹੋਈ। ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੂੰ ਬੱਚਿਆ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਦੇ ਗੁੱਸੇ ਦਾ ਭਾਰੀ ਸ਼ਿਕਾਰ ਹੋਣਾ ਪਿਆ। ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਮਾਪੇ, ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਆਪਸ ਵਿਚ ਉਲਝਦੇ ਨਜ਼ਰ ਆਏ ਅਤੇ ਇਹ ਬਹਿਸ ਕਈ ਘੰਟੇ ਤੱਕ ਚੱਲੀ।
ਪੜ੍ਹੋ ਇਹ ਵੀ ਖ਼ਬਰ: ਅੱਜ ਰਾਤ ਨੂੰ ਲੱਗੇਗਾ ਸਾਲ ਦਾ ਪਹਿਲਾਂ ‘ਸੂਰਜ ਗ੍ਰਹਿਣ’, ਸੁੱਖ-ਸ਼ਾਂਤੀ ਲਈ ਰਾਸ਼ੀ ਦੇ ਹਿਸਾਬ ਨਾਲ ਦਾਨ ਕਰੋ ਇਹ ਚੀਜ਼ਾਂ
ਹਾਲਾਂਕਿ ਸਕੂਲ ਬੱਸ ਅਤੇ ਟਰੱਕ ਦੀ ਟੱਕਰ ਦੋਰਾਨ ਹੋਏ ਐਕਸੀਡੈਂਟ ਨੂੰ ਵੇਖਦੇ ਹੋਏ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਦੀ ਸੁਰੱਖਿਆਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਤੇ ਕਈ ਤਰਾਂ ਦੇ ਸਵਾਲ ਵੀ ਚੁੱਕੇ ਹਨ। ਘਟਨਾ ਹੋਣ ਤੋਂ ਬਾਅਦ ਸਕੂਲ ਪ੍ਰਬੰਧਕ ਅਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹਨ। ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਰੀ ਗਲਤੀ ਸਕੂਲ ਪ੍ਰਬੰਧਕਾਂ ਦੀ ਹੈ। ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਕੂਲ ਕੋਲੋਂ ਪਾਰਕਿੰਗ ਨਾ ਹੋਣ ਕਰਕੇ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਦੀ ਜਾਨ ਨੂੰ ਜੋਖਿਮ ਵਿਚ ਪਾ ਕੇ ਹਾਈਵੇ ਦੇ ਕਿਨਾਰੇ ਖੜਾ ਕਰਕੇ ਚੜਾਇਆ ਅਤੇ ਉਤਾਰਿਆ ਜਾਂਦਾ ਹੈ। ਅੱਜ ਜਦੋਂ ਬੱਚਿਆ ਨਾਲ ਭਰੀ ਹੋਈ ਸਕੂਲੀ ਬੱਸ ਨੂੰ ਹਾਈਵੇ ਕਿਨਾਰੇ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕ ਟਰੱਕ ਨਾਲ ਬੱਸ ਦਾ ਐਕਸੀਡੇਂਟ ਹੋ ਗਿਆ, ਜਿਸ ਤੋਂ ਬਾਅਦ ਬੱਚੇ ਬਾਲ-ਬਾਲ ਬੱਚੇ ਹਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਕੀ ਕਹਿਣਾ ਹੈ ਫਾਦਰ ਜੋਸਫ ਮੈਥੀਓ ਦਾ
ਉਕਤ ਘਟਨਾ ਸਬੰਧੀ ਜਦੋਂ ਜੋਸਫ ਮੈਥਿਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਟਾਲ ਮਟੋਲ ਕਰਦੇ ਹੋਏ ਜਵਾਬ ਦੇਣ ਤੋਂ ਮਨਾਂ ਕਰ ਦਿੱਤਾ।
ਕੀ ਕਹਿਣਾ ਹੈ ਡੀ.ਈ.ਓ ਗੁਰਦਾਸਪੁਰ ਹਰਪਾਲ ਸਿੰਘ ਦਾ
ਉਕਤ ਘਟਨਾ ਸਬੰਧੀ ਜਦੋਂ ਡੀ.ਈ. ਓ ਗੁਰਦਸਪੁਰ ਹਰਪਾਲ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਸਕੂਲ ਪ੍ਰਬੰਧਕਾਂ ਦੀ ਇਸ ਵਿਚ ਕੋਈ ਅਣਗਹਿਲੀ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: 2 ਸਾਲ ਪਹਿਲਾਂ ਲਾਪਤਾ ਹੋਇਆ 12 ਸਾਲਾ ਨਮਨ ਘਰ ਪੁੱਜਾ, ਦੱਸੀ ਹੱਡ-ਚੀਰਵੀਂ ਸੱਚਾਈ
ਕੀ ਕਹਿਣਾ ਹੈ ਐੱਸ.ਐੱਚ. ਓ ਮਨਜੀਤ ਸਿੰਘ ਦਾ
ਇਸ ਸਬੰਧੀ ਐੱਸ.ਐੱਚ.ਓ ਮਨਜੀਤ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਕੂਲ ਨੂੰ ਪੂਰੇ ਪ੍ਰਬੰਧ ਕਰਨੇ ਚਾਹੀਦੇ ਹਨ। ਸਕੂਲ ਕੋਲ ਪਾਰਕਿੰਗ ਸੂਵਿਧਾਂ ਨਾ ਹੋਣ ਕਰਕੇ ਇਹ ਗੱਡੀਆ ਸਿੱਧੀਆਂ ਰੋਡ ’ਤੇ ਆ ਕੇ ਲਗਾ ਦਿੰਦੇ ਹਨ।