ਅੰਮ੍ਰਿਤਸਰ ਟੂਰ ''ਤੇ ਗਏ ਵਿਦਿਆਰਥੀ ਦੀ ਸ਼ੱਕੀ ਹਾਲਾਤ ਵਿਚ ਮੌਤ

Sunday, Apr 29, 2018 - 07:08 PM (IST)

ਅੰਮ੍ਰਿਤਸਰ ਟੂਰ ''ਤੇ ਗਏ ਵਿਦਿਆਰਥੀ ਦੀ ਸ਼ੱਕੀ ਹਾਲਾਤ ਵਿਚ ਮੌਤ

ਫਾਜ਼ਿਲਕਾ (ਸੇਤੀਆ) : ਅੰਮ੍ਰਿਤਰ ਟੂਰ 'ਤੇ ਗਏ ਬਬੂਟਾ ਪਬਲਿਕ ਸਕੂਲ ਦੇ ਵਿਦਿਆਰਥੀ ਦੀ ਅਚਾਨਕ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬਬੂਟਾ ਪਬਲਿਕ ਸਕੂਲ ਦੇ ਵਿਦਿਆਰਥੀ ਅੰਮ੍ਰਿਤਸਰ ਟੂਰ 'ਤੇ ਗੋਏ ਹੋਏ ਸਨ, ਸੂਤਰਾਂ ਮੁਤਾਬਕ ਜਦੋਂ ਐਤਵਾਰ ਨੂੰ ਵਾਪਸੀ ਸਮੇਂ ਉਹ ਅੰਮ੍ਰਿਤਸਰ ਨੇੜੇ ਤਲਵੰਡੀ ਭਾਈ ਵਾਟਰ ਪਾਰਕ ਰੁਕੇ ਤਾਂ ਸਵੀਮਿੰਗ ਦੌਰਾਨ ਬਾਰਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤ ਪੁੱਤਰ ਜੋਗਿੰਦਰਪਾਲ ਵਾਸੀ ਪਿੰਡ ਮੁਹਾਲਮ ਦੀ ਅਚਾਨਕ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਵਿਦਿਆਰਥੀ ਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ, ਇਸ ਗੱਲ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


Related News