ਪੰਜਾਬ ਯੂਨੀਵਰਸਿਟੀ ''ਚ ਵਿਦਿਆਰਥੀ ਯੂਨੀਅਨ ਚੋਣਾਂ ਦਾ ਮੁਕਾਬਲਾ ਅੱਜ, ਪ੍ਰਧਾਨਗੀ ਅਹੁਦੇ ਲਈ 4 ਉਮੀਦਵਾਰ ਮੈਦਾਨ ''ਚ

Monday, Aug 31, 2026 - 03:03 AM (IST)

ਪੰਜਾਬ ਯੂਨੀਵਰਸਿਟੀ ''ਚ ਵਿਦਿਆਰਥੀ ਯੂਨੀਅਨ ਚੋਣਾਂ ਦਾ ਮੁਕਾਬਲਾ ਅੱਜ, ਪ੍ਰਧਾਨਗੀ ਅਹੁਦੇ ਲਈ 4 ਉਮੀਦਵਾਰ ਮੈਦਾਨ ''ਚ

ਚੰਡੀਗੜ੍ਹ (ਰਸ਼ਿਮ) : ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਚੋਣਾਂ ਨੂੰ ਲੈ ਕੇ ਐਤਵਾਰ ਨੂੰ ਪ੍ਰਚਾਰ ਦਾ ਆਖ਼ਰੀ ਦਿਨ ਰਿਹਾ। ਸੋਮਵਾਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ 4 ਉਮੀਦਵਾਰ ਆਹਮੋ-ਸਾਹਮਣੇ ਹੋਣਗੇ। ਏ. ਬੀ. ਵੀ. ਪੀ., ਐਸੈਪ, ਐੱਨ. ਐੱਸ. ਯੂ. ਆਈ. ਅਤੇ ਸੱਥ ਵੱਲੋਂ ਉਮੀਦਵਾਰ ਮੈਦਾਨ ਵਿਚ ਹਨ।

ਇਹ ਵੀ ਪੜ੍ਹੋ : CM ਮਾਨ ਖ਼ਿਲਾਫ਼ ਚੋਣ ਲੜਣਗੇ ਰਾਜਾ ਵੜਿੰਗ! ਹਾਈਕਮਾਂਡ ਨੂੰ ਕੀਤੀ ਅਪੀਲ

ਉੱਥੇ ਹੀ ਮੀਤ ਪ੍ਰਧਾਨ ਦੇ ਅਹੁਦੇ ਲਈ 5 ਉਮੀਦਵਾਰ ਚੋਣ ਲੜ ਰਹੇ ਹਨ। ਜਨਰਲ ਸਕੱਤਰ ਦੇ ਅਹੁਦੇ ’ਤੇ 3 ਅਤੇ ਸੰਯੁਕਤ ਸਕੱਤਰ ਦੇ ਅਹੁਦੇ ’ਤੇ 4 ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ। ਪ੍ਰਧਾਨਗੀ ਦੇ ਅਹੁਦੇ ਲਈ ਏ. ਬੀ. ਵੀ. ਪੀ. ਤੋਂ ਅੰਕਿਤ ਬਿਦਾਨ, ਐਸੈਪ ਤੋਂ ਆਦਿਲ ਬਰਾੜ, ਐੱਨ. ਐੱਸ. ਯੂ. ਆਈ. ਤੋਂ ਗੁਰਮਨ ਸਿੰਘ ਸਿੱਧੂ ਅਤੇ ਸੱਥ ਤੋਂ ਦਰਸ਼ਪ੍ਰੀਤ ਸਿੰਘ ਚੋਣ ਮੈਦਾਨ ਵਿਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News