ਅਹਿਮ ਖ਼ਬਰ : CBSE ਪ੍ਰੀਖਿਆ ਦੀ ਤਾਰੀਖ਼ ਟਕਰਾਉਣ ਮਗਰੋਂ JEE Main ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ
Monday, Feb 15, 2021 - 09:41 AM (IST)
ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਉਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ, ਜਿਨ੍ਹਾਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਾਰੀਖ਼ ਜੇ. ਈ. ਈ. ਮੇਨ-2021 ਮਈ ਸੈਸ਼ਨ ਦੀ ਤਾਰੀਖ਼ ਨਾਲ ਟਕਰਾ ਰਹੀ ਹੈ। ਐੱਨ. ਟੀ. ਏ. ਨੇ ਆਪਣੀ ਅਧਿਕਾਰਿਤ ਵੈੱਬਸਾਈਟ jeemain.nta.nic.in ’ਤੇ ਇਕ ਨੋਟਿਸ ਜਾਰੀ ਕਰਕੇ ਵਿਦਿਆਰਥੀਆਂ ਨੂੰ ਜੇ. ਈ. ਈ. ਮੇਨ-2021 ਮਈ ਲਈ ਅਪਲਾਈ ਕਰਦੇ ਸਮੇਂ ਆਪਣੀ ਪ੍ਰੀਖਿਆ ਦੀ ਤਾਰੀਖ਼ ਖ਼ੁਦ ਚੁਣਨ ਦਾ ਬਦਲ ਦੇਣ ਦਾ ਐਲਾਨ ਕੀਤਾ ਹੈ।
ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ ਦੀ ਤਾਰੀਖ਼ ਦੇ ਐਲਾਨ ਤੋਂ ਬਾਅਦ ਕਈ ਵਿਦਿਆਰਥੀਆਂ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਮਈ ਜੇ. ਈ. ਈ. ਮੇਨ ਪ੍ਰੀਖਿਆ ਅਤੇ ਬੋਰਡ ਪ੍ਰੀਖਿਆ ਦੀ ਤਾਰੀਖ਼ ਆਪਸ 'ਚ ਟਕਰਾ ਰਹੀ ਹੈ। ਵਿਦਿਆਰਥੀਆਂ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਬਾਇਓਲੋਜੀ ਦਾ ਪੇਪਰ ਦੇਣ 'ਚ ਹੋ ਰਹੀ ਸੀ। ਮਈ 'ਚ ਆਯੋਜਿਤ ਹੋਣ ਵਾਲੀ ਜੇ. ਈ. ਈ. ਮੇਨ 24, 25, 26, 27 ਤੇ 28 ਮਈ ਨੂੰ ਹੋਵੇਗੀ।
ਉੱਥੇ ਹੀ ਸੀ. ਬੀ. ਐੱਸ. ਈ. 12ਵੀਂ ਬੋਰਡ ਦੇ ਬਾਇਓਲਾਜੀ ਦਾ ਪੇਪਰ ਵੀ 24 ਮਈ ਨੂੰ ਹੈ। ਇਸ ਤਰ੍ਹਾਂ ਮੈਥ ਅਤੇ ਬਾਇਓਲਾਜੀ ਲੈ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਜੇ. ਈ. ਈ. ਮੇਨ ਦੀ ਪ੍ਰੀਖਿਆ 'ਚ ਬੈਠਣ ਨੂੰ ਲੈ ਕੇ ਪਰੇਸ਼ਾਨ ਸਨ। ਜੇ. ਈ. ਈ. ਮੇਨ ਮਈ ਪ੍ਰੀਖਿਆ ਲਈ ਅਪਲਾਈ ਫਾਰਮ 3 ਮਈ ਤੋਂ ਭਰੇ ਜਾ ਸਕਣਗੇ, ਜਿਸ ਦੇ ਲਈ ਆਖ਼ਰੀ ਤਾਰੀਖ਼ 12 ਮਈ, 2021 ਹੈ। ਉਮੀਦਵਾਰਾਂ ਨੂੰ ਇਸ ਸਮਾਂ ਹੱਦ ਅੰਦਰ ਐੱਨ. ਟੀ. ਏ. ਨੂੰ ਆਪਣੀ 12ਵੀਂ ਜਮਾਤ ਦੇ ਰੋਲ ਨੰਬਰ ਅਤੇ ਬੋਰਡ ਦੇ ਨਾਵਾਂ ਬਾਰੇ ਸੂਚਿਤ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਧੀ ਦੀ ਇੱਕ ਇੱਛਾ ਕਾਰਨ ਖੌਲਿਆ ਸੀ ਪਿਓ ਦਾ ਖ਼ੂਨ, ਸਭ ਕੁੱਝ ਉਜਾੜ ਛੱਡਿਆ (ਤਸਵੀਰਾਂ)
ਇਸ 'ਚ ਐੱਨ. ਟੀ. ਏ. ਨੇ ਫਰਵਰੀ ਪੱਧਰ ਲਈ ਜੇ. ਈ. ਈ. ਮੇਨ ਐਡਮਿਟ ਕਾਰਡ-2021 ਜਾਰੀ ਕੀਤੇ ਹਨ। ਪ੍ਰੀਖਿਆ 23, 24, 25 ਅਤੇ 26 ਫਰਵਰੀ-2021 ਨੂੰ ਦੋ ਸ਼ਿਫਟਾਂ 'ਚ ਆਯੋਜਿਤ ਕੀਤੀ ਜਾਵੇਗੀ। ਐੱਨ. ਟੀ. ਏ. ਸਾਲ ਭਰ 'ਚ 4 ਪੜਾਅ 'ਚ ਜੇ. ਈ. ਈ. ਮੇਨ ਪ੍ਰੀਖਿਆ-2021 ਦਾ ਆਯੋਜਨ ਕਰੇਗੀ। ਪਹਿਲਾ ਪੜਾਅ 23 ਤੋਂ 26 ਫਰਵਰੀ 2021 ਤੱਕ ਆਯੋਜਿਤ ਕੀਤਾ ਜਾਣਾ ਹੈ। ਇਸ ਦੀ ਪ੍ਰੀਖਿਆ ਦਾ ਸੈਕਿੰਡ ਰਾਊਂਡ 15-18 ਮਾਰਚ, 2021 ਤੱਕ ਚੱਲੇਗਾ। ਤੀਜਾ ਰਾਊਂਡ 27-30 ਅਪ੍ਰੈਲ ਅਤੇ ਚੌਥਾ ਰਾਊਂਡ 24-28 ਮਈ, 2021 ਤੱਕ ਆਯੋਜਿਤ ਕੀਤਾ ਜਾਵੇਗਾ।
ਨੋਟ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਉਕਤ ਰਾਹਤ ਬਾਰੇ ਦਿਓ ਆਪਣੀ ਰਾਏ