ਦੁੱਖਦਾਇਕ ਖ਼ਬਰ : ਸਕੂਲ ਤੋਂ ਪਰਤ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ

Saturday, Oct 16, 2021 - 08:43 PM (IST)

ਦੁੱਖਦਾਇਕ ਖ਼ਬਰ :  ਸਕੂਲ ਤੋਂ ਪਰਤ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ

ਮਾਛੀਵਾਡ਼ਾ ਸਾਹਿਬ (ਟੱਕਰ) : ਮਾਛੀਵਾੜਾ ਕੁਹਾੜਾ ਰੋਡ ’ਤੇ ਸਥਿਤ ਪਿੰਡ ਭਮਾ ਕਲਾਂ ਨੇੜੇ ਸਕੂਲ ਤੋਂ ਪਰਤ ਰਹੇ ਵਿਦਿਆਰਥੀ ਜਵਰਾਜ ਸਿੰਘ (13) ਵਾਸੀ ਰਾਈਆਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਹਰਪ੍ਰੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਮੁੰਡਾ ਜਵਰਾਜ ਸਿੰਘ ਮਾਛੀਵਾੜਾ ਦੇ ਇੱਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਹੈ ਅਤੇ 14 ਅਕਤੂਬਰ ਨੂੰ ਸਕੂਲ ਵੈਨ ਦੇ ਜਲਦੀ ਚਲੇ ਜਾਣ ਕਾਰਨ ਉਹ ਆਪਣੇ ਮੋਟਰਸਾਈਕਲ ’ਤੇ ਪੜ੍ਹਣ ਲਈ ਗਿਆ। ਸਕੂਲ ਤੋਂ ਛੁੱਟੀ ਹੋਣ ਉਪਰੰਤ ਜਦੋਂ ਜਵਰਾਜ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ ਤਾਂ ਪਿੰਡ ਭਮਾ ਨੇੜੇ ਬਣੇ ਨਾਮ ਚਰਚਾ ਘਰ ਕੋਲ ਉਸਦੇ ਮੋਟਰਸਾਈਕਲ ਦਾ ਅਗਲਾ ਟਾਇਰ ਖੱਡੇ ’ਚ ਫਸ ਗਿਆ ਅਤੇ ਡਿੱਗਣ ਕਾਰਨ ਉਸਦੇ ਸਿਰ ’ਤੇ ਸੱਟ ਵੱਜੀ।

ਇਹ ਵੀ ਪੜ੍ਹੋ : ਸੀਮੈਂਟ ਦੀ ਸਲੈਬ ਸਿਰ ’ਤੇ ਡਿੱਗਣ ਨਾਲ ਨਿਰਮਾਣ ਕਾਮੇ ਦੀ ਮੌਕੇ ’ਤੇ ਮੌਤ

ਘਟਨਾ ਦੀ ਸੂਚਨਾ ਮਿਲਦੇ ਹੀ ਜਵਰਾਜ ਸਿੰਘ ਨੂੰ ਮਾਛੀਵਾੜਾ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਫਿਰ ਐਂਬੂਲੈਸ ਰਾਹੀਂ ਜਵਰਾਜ ਸਿੰਘ ਨੂੰ ਲੁਧਿਆਣਾ ਲਿਜਾ ਰਹੇ ਸੀ ਤਾਂ ਰਸਤੇ ਵਿਚ ਉਸਦੀ ਮੌਤ ਹੋ ਗਈ। ਮ੍ਰਿਤਕ ਯੁਵਰਾਜ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਕਾਰਨ ਪਰਿਵਾਰ ਤੋਂ ਇਲਾਵਾ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ।

ਇਹ ਵੀ ਪੜ੍ਹੋ : ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਪਾਇਲ ਦੇ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News