12ਵੀਂ ''ਚ ਘੱਟ ਨੰਬਰ ਆਉਣ ''ਤੇ ਵਿਦਿਆਰਥਣ ਨੇ ਮਾਰੀ ਭਾਖੜਾ ''ਚ ਛਾਲ, ਮੌਤ
Sunday, May 12, 2019 - 10:43 PM (IST)

ਬੱਸੀ ਪਠਾਣਾਂ, (ਰਾਜਕਮਲ)— 12ਵੀਂ ਕਲਾਸ ਦੇ ਪੇਪਰਾਂ 'ਚ ਘੱਟ ਨੰਬਰ ਆਉਣ 'ਤੇ ਪਿੰਡ ਖੇੜੀ ਭਾਈ ਕੀ ਇਕ ਵਿਦਿਆਰਥਣ ਵੱਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ। ਲੜਕੀ ਦੇ ਪਿਤਾ ਰਣਜੀਤ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਗਈ ਇਤਲਾਹ ਮੁਕਾਬਕ ਉਸ ਦੀ 17 ਸਾਲਾ ਦੀ ਧੀ ਅਮਨਦੀਪ ਕੌਰ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿੰਦੀ ਸੀ ਤੇ ਹੁਣ 12ਵੀਂ 'ਚ ਘੱਟ ਨੰਬਰ ਆਉਣ ਕਾਰਨ ਨਾਮੋਸ਼ੀ ਦੀ ਹਾਲਤ 'ਚ ਉਸ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਵਾਲੀ ਥਾਂ ਤੋਂ ਮਿਲੇ ਖੁਦਕੁਸ਼ੀ ਨੋਟ 'ਚ ਅਮਨਦੀਪ ਨੇ ਲਿਖਿਆ ਹੈ ਕਿ ਉਹ ਘੱਟ ਨੰਬਰ ਮਿਲਣ ਕਾਰਨ ਦੁਖੀ ਹੈ ਤੇ ਇਸ ਲਈ ਉਹ ਆਪਣੀ ਜੀਵਨ ਲੀਲਾ ਖਤਮ ਕਰ ਰਹੀ ਹੈ। ਇਸ 'ਚ ਕਿਸੇ ਦਾ ਕੋਈ ਦੋਸ਼ ਨਹੀਂ ਹੈ।