ਲਾਪਤਾ ਵਿਦਿਆਰਥੀ ਨੂੰ ਲੱਭਣ ਲਈ ਪੁਲਸ ਹੁਸ਼ਿਆਰਪੁਰ ਪੁੱਜੀ

Sunday, Jan 21, 2018 - 01:15 AM (IST)

ਲਾਪਤਾ ਵਿਦਿਆਰਥੀ ਨੂੰ ਲੱਭਣ ਲਈ ਪੁਲਸ ਹੁਸ਼ਿਆਰਪੁਰ ਪੁੱਜੀ

ਤਲਵੰਡੀ ਭਾਈ(ਗੁਲਾਟੀ)-ਪਿੰਡ ਭੰਗਾਲੀ ਦੇ 10 ਦਿਨ ਪਹਿਲਾਂ ਲਾਪਤਾ ਹੋਏ ਵਿਦਿਆਰਥੀ ਨੂੰ ਲੱਭਣ ਲਈ ਫ਼ਿਰੋਜ਼ਪੁਰ ਜ਼ਿਲੇ ਦੀ ਪੁਲਸ ਟੀਮ ਅੱਜ ਹੁਸ਼ਿਆਰਪੁਰ ਪੁੱਜ ਗਈ ਹੈ। ਦੱਸਿਆ ਜਾਂਦਾ ਹੈ ਕਿ 3 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਨੇੜੇ ਕਿਸੇ ਵਿਅਕਤੀ ਨੇ ਉਕਤ ਲਾਪਤਾ ਵਿਦਿਆਰਥੀ ਨੂੰ ਵੇਖਿਆ ਸੀ, ਜਿਸ ਨੇ ਅੱਗੇ ਫ਼ਿਰੋਜ਼ਪੁਰ ਜ਼ਿਲੇ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ ਪਰ ਅੱਜ ਦੁਪਹਿਰ ਤੱਕ ਉਥੇ ਗਈ ਪੁਲਸ ਟੀਮ ਨੂੰ ਸਿਰਫ ਇਹ ਹੀ ਪਤਾ ਲੱਗ ਸਕਿਆ ਕਿ 3 ਦਿਨ ਪਹਿਲਾਂ ਲਵਪ੍ਰੀਤ ਸਿੰਘ ਨੂੰ ਇਥੇ ਦੇਖਿਆ ਗਿਆ ਸੀ। ਪੁਲਸ ਤੇ ਨਾਲ ਗਏ ਪਿੰਡ ਵਸਨੀਕਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। 
ਕੀ ਹੈ ਮਾਮਲਾ
ਜ਼ਿਲਾ ਫ਼ਿਰੋਜ਼ਪੁਰ ਦੇ ਪਿੰਡ ਭੰਗਾਲੀ ਦੇ 12ਵੀਂ ਕਲਾਸ ਦੇ ਵਿਦਿਆਰਥੀ ਲਵਜੀਤ ਸਿੰਘ ਉਮਰ 17 ਸਾਲ ਪੁੱਤਰ ਲਖਵਿੰਦਰ ਸਿੰਘ 10 ਜਨਵਰੀ ਨੂੰ ਪਿੰਡ ਫਿਰੋਜ਼ਸ਼ਾਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ ਪੜ੍ਹਨ ਲਈ ਗਿਆ। ਸਕੂਲੋਂ 3.20 'ਤੇ ਛੁੱਟੀ ਹੋਣ ਉਪੰਰਤ ਉਹ ਘਰ ਨਾ ਪੁੱਜਾ, ਜਿਸ ਦੀ ਪਰਿਵਾਰ ਵੱਲੋਂ ਭਾਲ ਕੀਤੀ ਗਈ ਤਾਂ ਅਗਲੇ ਦਿਨ ਉਸ ਦਾ ਮੋਹਕਮ ਸਿੰਘ ਵਾਲਾ ਦੇ ਪੁਲ ਜੋ ਰਾਜਸਥਾਨ ਫੀਡਰ ਨਾਲ ਜੁੜਦਾ ਹੈ, ਤੋਂ ਸਾਈਕਲ ਤੇ ਸਕੂਲ ਬੈਗ ਮਿਲਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਸੀਮਾ ਰਾਣੀ ਮੁਤਾਬਕ ਲਵਜੀਤ ਸਿੰਘ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ, ਉਹ ਛੁੱਟੀ ਹੋਣ ਤੋਂ ਪਹਿਲਾਂ ਸਕੂਲ 'ਚ ਵਧੀਆ ਰਿਹਾ। 


Related News