ਦੇਖੋ, ਕਿਉਂ ਯੂਨੀਵਰਸਿਟੀ ''ਚ ਰਾਤ ਭਰ ਧਰਨੇ ''ਤੇ ਬੈਠੀ ਇਹ ਵਿਦਿਆਰਥਣ
Friday, Oct 18, 2019 - 10:35 AM (IST)

ਪਟਿਆਲਾ (ਇੰਦਰਜੀਤ ਬਖਸ਼ੀ) - ਪਿਛਲੇ ਪੰਜ ਸਾਲਾਂ ਤੋਂ ਪੀ.ਐੱਚ.ਡੀ. ਕਰ ਰਹੀ ਇਕ ਵਿਦਿਆਰਥਣ ਨੇ ਗੁੱਸੇ 'ਚ ਆ ਕੇ ਯੂਨੀਵਰਸਿਟੀ 'ਚ ਆਪਣੇ ਵਿਭਾਗ ਦੇ ਮੁੱਖ ਦਰਵਾਜੇ 'ਤੇ ਤਾਲਾ ਜੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥਣ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਹ ਫਿਜੀਕਸ ਡਿਪਾਰਟਮੈਟ 'ਚ ਪੀ.ਐੱਚ. ਡੀ. ਕਰਨ ਆਈ ਸੀ। ਪੰਜ ਵਾਰ ਉਸ ਦੇ ਗਾਈਡ ਚੇਂਜ ਹੋ ਚੁੱਕੇ ਹਨ, ਜਿਸ ਕਾਰਨ ਉਹ ਪੀ.ਐੱਚ.ਡੀ. ਨਹੀਂ ਕਰ ਪਾ ਰਹੀ, ਇਸੇ ਕਾਰਨ ਉਸ ਵਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਗੁੱਸਾ ਉਸ ਸਮੇਂ ਹੋਰ ਵੱਧ ਗਿਆ ਜਦੋਂ ਵਾਰ-ਵਾਰ ਗੁਜਾਰਿਸ਼ ਕਰਨ ਦੇ ਬਾਵਜੂਦ ਉਸ ਦੀ ਸ਼ਿਕਾਇਤ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਪਰੇਸ਼ਾਨੀ ਦੇ ਕਾਰਨ ਵਿਦਿਆਰਣ ਸਾਰੀ ਰਾਤ ਧਰਨੇ 'ਤੇ ਬੈਠੀ ਰਹੀ ਅਤੇ ਸ਼ਾਮ ਪੈਣ 'ਤੇ ਉਸ ਨੇ ਵਿਭਾਗ ਨੂੰ ਤਾਲਾ ਜੜ੍ਹ ਦਿੱਤਾ।
ਦੱਸ ਦੇਈਏ ਕਿ ਵਿਦਿਆਰਥਣ ਨੂੰ ਧਰਨੇ ਤੋਂ ਉਠਾਉਣ ਲਈ ਪੁਲਸ ਵੀ ਯੂਨੀਵਰਸਿਟੀ ਆਈ ਸੀ ਤੇ ਪਰ ਕੁੜੀ ਨੇ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ। ਉਂਝ ਤਾਂ ਧੀਆਂ ਨੂੰ ਬਚਾਉਣ ਅਤੇ ਪੜ੍ਹਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਪੜ੍ਹਾਈ ਲਈ ਇਕ ਧੀ ਨੂੰ ਧਰਨਾ ਲਗਾਉਣਾ ਪਵੇ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ।