ਵਿਆਹ ਦੀ ਨੀਅਤ ਨਾਲ 9ਵੀਂ ਕਲਾਸ ਦੀਆਂ 2 ਵਿਦਿਆਰਥਣਾਂ ਅਗਵਾ
Friday, Jun 29, 2018 - 12:02 PM (IST)

ਲੁਧਿਆਣਾ (ਰਿਸ਼ੀ) : ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਇਥੋਂ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ 'ਤੇ ਉਸ ਦੀ 16 ਸਾਲਾ ਲੜਕੀ ਅਤੇ ਉਸ ਦੀ ਸਹੇਲੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਦੋਸ਼ 'ਚ ਅਣਪਛਾਤੇ ਖਿਲਾਫ ਧਾਰਾ 363 ਅਤੇ 366-ਏ, ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਤਰਲੋਚਨ ਸਿੰਘ ਮੁਤਾਬਕ ਔਰਤ ਨੇ ਦੱਸਿਆ ਕਿ ਉਸ ਦੀ ਬੇਟੀ 9ਵੀਂ ਕਲਾਸ ਦੀ ਵਿਦਿਆਰਥਣ ਹੈ। ਬੀਤੀ 25 ਜੂਨ ਨੂੰ ਉਸ ਦੀ ਸਹਿ-ਪਾਠਣ ਪੜ੍ਹਨ ਉਨ੍ਹਾਂ ਦੇ ਘਰ ਆਈ ਸੀ। ਜਦੋਂ ਸ਼ਾਮ ਨੂੰ ਉਸ ਨੇ ਆ ਕੇ ਦੇਖਿਆ ਤਾਂ ਦੋਵੇਂ ਗਾਇਬ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਈ ਵਿਆਹ ਦੀ ਨੀਅਤ ਨਾਲ ਉਨ੍ਹਾਂ ਨੂੰ ਬਹਿਕਾ ਕੇ ਲੈ ਗਿਆ ਹੈ।