...ਤੇ ਹੁਣ ਪੰਜਾਬ ''ਚ ਪਰਾਲੀ ਦੀ ਸਮੱਸਿਆ ਖਤਮ ਕਰੇਗਾ ''ਐੱਨ. ਆਰ. ਆਈ.''

Friday, Nov 08, 2019 - 10:04 AM (IST)

...ਤੇ ਹੁਣ ਪੰਜਾਬ ''ਚ ਪਰਾਲੀ ਦੀ ਸਮੱਸਿਆ ਖਤਮ ਕਰੇਗਾ ''ਐੱਨ. ਆਰ. ਆਈ.''

ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਵਲੋਂ ਸੂਬੇ 'ਚ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਦਿਸ਼ਾ 'ਚ ਨਿਊ ਜਨਰੇਸ਼ਨ ਪਾਵਰ ਇੰਟਰਨੈਸ਼ਨਲ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਅਮਰੀਕਾ ਨਿਵਾਸੀ ਡਾ. ਚਿਰੰਜੀਵ ਕਥੂਰੀਆ ਅੱਗੇ ਆਏ ਹਨ, ਜੋ ਕਿ ਨਵੀਆਂ ਖੋਜਾਂ ਕਰਨ ਲਈ ਦੁਨੀਆ 'ਚ ਮਸ਼ਹੂਰ ਹਨ। ਉਨ੍ਹਾਂ ਨੂੰ ਇਸ ਖੇਤਰ 'ਚ ਪੰਜਾਬ ਸਰਕਾਰ ਦਾ ਮਾਰਗਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ।
ਡਾ. ਕਥੂਰੀਆ ਨੇ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਅਤੇ ਕਿਸਾਨੀ ਸੰਕਟ ਸਬੰਧੀ ਡੂੰਘਾ ਅਧਿਐਨ ਕਰਨ ਤੋਂ ਬਾਅਦ ਪੰਜਾਬ ਰਾਜ ਵਿਚ ਪ੍ਰਦੂਸ਼ਣ ਦਾ ਸਬੱਬ ਬਣ ਰਹੇ ਅਤੇ ਕਿਸਾਨਾਂ ਲਈ ਖਰਚੇ ਦਾ ਘਰ ਪਰਾਲੀ ਅਤੇ ਤੂੜੀ ਦੀ ਰਹਿੰਦ-ਖੂਹੰਦ ਤੋਂ ਊਰਜਾ ਬਣਾਉਣ ਦੇ ਖੇਤਰ ਵਿਚ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ਕਥੂਰੀਆ ਆਪਣੀ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਪੰਜਾਬ ਰਾਜ 'ਚ 25 ਹਜ਼ਾਰ ਕਰੋੜ ਰੁਪਏ ਦੇ ਲਗਭਗ ਨਿਵੇਸ਼ ਕਰਨਗੇ। ਇਹ ਪ੍ਰੋਜੈਕਟ ਬਿਲਟ ਆਪਰੇਟ ਟ੍ਰਾਂਸਫਰ (ਬੀ. ਓ. ਟੀ) ਤਹਿਤ ਸਥਾਪਤ ਕੀਤੇ ਜਾਣਗੇ ਜਿਸ ਵਿਚ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਦੇ ਨਿਵੇਸ਼ ਦੀ ਜ਼ਰੂਰਤ ਨਹੀਂ ਪਵੇਗੀ।

ਇਸ ਮੌਕੇ ਡਾ. ਚਿਰੰਜੀਵ ਕਥੂਰੀਆ ਨੇ ਦੱਸਿਆ ਕਿ ਪੂਰੀ ਦੁਨੀਆ ਦੇ ਕਿਸਾਨ ਪਰਾਲੀ ਤੋਂ ਕਮਾਈ ਕਰ ਰਹੇ ਹਨ ਜਦੋਂ ਕਿ ਸਾਡੇ ਦੇਸ਼ ਵਿਚ ਪਰਾਲੀ ਕਿਸਾਨਾਂ ਲਈ ਸੰਕਟ ਦਾ ਕਾਰਣ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੰਜਾਬ ਰਾਜ ਵਿਚ 15-20 ਪਿੰਡਾਂ ਦਾ ਇਕ ਕਲੱਸਟਰ ਬਣਾ ਕੇ 5 ਤੋਂ 20 ਮੈਗਾਵਾਟ ਤੱਕ ਦੇ ਬਾਇਓਮਾਸ ਪਲਾਂਟ ਅਤੇ ਸੋਲਰ ਊਰਜਾ ਪਲਾਂਟ ਸਥਾਪਤ ਕਰੇਗੀ।


author

Babita

Content Editor

Related News