ਪੰਜਾਬ ''ਚ ਦੁਸਹਿਰੇ ਵਾਲੇ ਦਿਨ ਖੂਬ ਸੜੀ ''ਪਰਾਲੀ'', ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਕਰ ਦੇਣਗੇ ਹੈਰਾਨ

Monday, Oct 18, 2021 - 02:27 PM (IST)

ਪੰਜਾਬ ''ਚ ਦੁਸਹਿਰੇ ਵਾਲੇ ਦਿਨ ਖੂਬ ਸੜੀ ''ਪਰਾਲੀ'', ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਕਰ ਦੇਣਗੇ ਹੈਰਾਨ

ਪਟਿਆਲਾ : ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਵੱਧਣ ਲੱਗੇ ਹਨ। ਇਸ ਸਾਲ ਦੁਸਹਿਰੇ ਮੌਕੇ ਪਰਾਲੀ ਸਾੜਨ ਦੇ 660 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਾਲੇ ਤਿਉਹਾਰ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਦੁਸਹਿਰੇ 'ਤੇ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਰੋਕੀਆਂ ਜਾਣਗੀਆਂ 'ਟਰੇਨਾਂ', ਰੇਲ ਅਧਿਕਾਰੀਆਂ ਨੇ ਵਧਾਈ ਸੁਰੱਖਿਆ

ਜੇਕਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮਿਲੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 14 ਅਕਤੂਬਰ ਤੱਕ ਪਰਾਲੀ ਸਾੜਨ ਦੇ 1286 ਮਾਮਲੇ ਸਾਹਮਣੇ ਆਏ ਸਨ ਅਤੇ ਇਹ ਅੰਕੜਾ 16 ਅਕਤੂਬਰ ਨੂੰ ਵੱਧ ਕੇ 2375 ਹੋ ਗਿਆ। 15 ਅਤੇ 16 ਅਕਤੂਬਰ ਨੂੰ ਪਰਾਲੀ ਸਾੜਨ ਦੇ 1089 ਮਾਮਲੇ ਰਿਪੋਰਟ ਹੋਏ, ਜਿਸ ਨੇ ਪੰਜਾਬ ਸਰਕਾਰ ਅਤੇ ਬੋਰਡ ਦੀ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਵੱਡੇ ਐਲਾਨ, BSF ਮੁੱਦੇ 'ਤੇ ਵਿਸ਼ੇਸ਼ ਇਜਲਾਸ ਸੱਦਣ ਦੀ ਆਖੀ ਕਹੀ

ਸਿਰਫ 15 ਅਕਤੂਬਰ ਨੂੰ ਹੁਣ ਤੱਕ ਦੇ ਸਭ ਤੋਂ ਜ਼ਿਆਦਾ 660 ਕੇਸ ਰਿਪੋਰਟ ਹੋਏ ਹਨ। ਇਸ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਦਾ ਕਹਿਣਾ ਹੈ ਕਿ ਪਾਰਲੀ ਸਾੜਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਜਿੱਥੇ ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਉੱਥੇ ਹੀ ਪਰਾਲੀ ਸਾੜਨ ਦੀ ਸੂਚਨਾ ਐਪ ਰਾਹੀਂ ਤੁਰੰਤ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਕੋਲ ਕਾਰਵਾਈ ਲਈ ਭੇਜ ਦਿੱਤੀ ਜਾਂਧੀ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਦੇ ਪਿੰਡ 'ਚ 3 ਦਰਿੰਦਿਆਂ ਦੀ ਹਵਸ ਦਾ ਸ਼ਿਕਾਰ ਬਣੀ ਕੁੜੀ, ਨਸ਼ੀਲੀ ਚੀਜ਼ ਖੁਆ ਖੇਤਾਂ 'ਚ ਕੀਤਾ ਗੈਂਗਰੇਪ

ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਨੂੰ ਮੌਕੇ 'ਤੇ ਭੇਜ ਕੇ ਸਬੰਧਿਤ ਮਾਮਲੇ 'ਚ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News