ਪੁਲਸ ਨੇ ਸਵਿਫ਼ਟ ਕਾਰ ਸਵਾਰ 2 ਵਿਅਕਤੀਆਂ ਨੂੰ ਦੇਸੀ ਪਿਸਟਲ ਅਤੇ 2 ਕਾਰਤੂਸ ਸਮੇਤ ਕੀਤਾ ਕਾਬੂ
Thursday, Oct 01, 2020 - 10:23 AM (IST)

ਪੱਟੀ (ਸੌਰਭ) : ਥਾਣਾ ਕੱਚਾ ਪੱਕਾ ਦੀ ਪੁਲਸ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਦੇਸੀ ਪਿਸਟਲ ਤੇ ਦੋ ਕਾਰਤੂਸ ਸਮੇਤ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਐੱਸ.ਆਈ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਪਿੰਡ ਫਤਿਹਪੁਰ ਸੁੱਗਾ ਵਿਚ ਗਸ਼ਤ ਦੌਰਾਨ ਇਕ ਸਵਿਫਟ ਕਾਰ ਚਿੱਟੇ ਰੰਗ ਦੀ ਖੜੀ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਦਾ ਡਰਾਈਵਰ ਪਲਵਿੰਦਰ ਸਿੰਘ ਗੱਡੀ 'ਚੋਂ ਉਤਰ ਕੇ ਫਰਾਰ ਹੋ ਗਿਆ। ਜਦ ਏ.ਐੱਸ.ਆਈ ਜਗਦੀਸ਼ ਸਿੰਘ ਗੱਡੀ ਵਿਚ ਫ਼ਰਾਰ ਸਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਕਾਬੂ ਕਰ ਇਨ੍ਹਾਂ ਦੀ ਤਲਾਸ਼ੀ ਕੀਤੀ ਗਈ ਤਾਂ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਦੇਸੀ ਪਿਸਟਲ, ਦੋ ਕਾਰਤੂਸ ਬਰਾਮਦ ਹੋਏ।
ਇਹ ਵੀ ਪੜ੍ਹੋ : ਹਲਕਾ ਸ੍ਰੀ ਹਰਗੋਬਿੰਦਪੁਰ 'ਚ ਕਾਂਗਰਸ ਦੀ ਫੁੱਟ ਜੱਗਜਾਹਿਰ!
ਫ਼ੜੇ ਗਏ ਵਿਅਕਤੀਆਂ ਦੀ ਪਛਾਣ ਸਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ। ਇਨ੍ਹਾਂ ਦੇ ਖ਼ਿਲਾਫ਼ 25,54,59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ੀ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ ਅਤੇ ਹੋਰ ਕਿਹੜੀਆਂ ਘਟਨਾਵਾਂ 'ਚ ਇਹ ਸ਼ਾਮਲ ਸਨ ਉਸਦੀ ਵੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ, ਮਾਰਚ ਦਾ ਕੀਤਾ ਗਿਆ ਆਗਾਜ਼ (ਵੀਡੀਓ)