ਸਰਕਾਰੀ ਦਫ਼ਤਰ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ ਹੋਵੇਗੀ ਖੱਜਲ-ਖੁਆਰੀ
Wednesday, Jul 26, 2023 - 11:14 AM (IST)
ਜਲੰਧਰ (ਚੋਪੜਾ) : ਰੂਪਨਗਰ ਤੋਂ ‘ਆਪ’ ਵਿਧਾਇਕ ਦਾ ਸਰਕਾਰੀ ਕਰਮਚਾਰੀਆਂ ਨਾਲ ਚੱਲ ਰਿਹਾ ਟਕਰਾਅ ਗਰਮ ਹੁੰਦਾ ਜਾ ਰਿਹਾ ਹੈ, ਕਿਉਂਕਿ ਪੰਜਾਬ ਰੈਵੀਨਿਊ ਆਫਿਸਰ ਯੂਨੀਅਨ ਤੇ ਡੀ. ਸੀ. ਆਫਿਸ ਇੰਪਲਾਇਜ਼ ਯੂਨੀਅਨ ਅੜ ਗਈਆਂ ਹਨ ਕਿ ਜਦ ਤਕ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਤੇ ਵਿਧਾਇਕ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ, ਉਦੋਂ ਤਕ ਉਹ ਪੰਜਾਬ ਭਰ ’ਚ ਵਿਭਾਗੀ ਕੰਮਕਾਜ ਨੂੰ ਪੂਰੀ ਤਰ੍ਹਾਂ ਠੱਪ ਰੱਖਣਗੇ।
ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਲਈ ਯੈਲੋ ਅਲਰਟ ਜਾਰੀ
ਬੀਤੇ ਦਿਨ ਡੀ. ਸੀ. ਦਫ਼ਤਰ ਸਮੇਤ ਸਬ-ਤਹਿਸੀਲਾਂ ’ਚ ਕੰਮ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਗਿਆ। ਸਬ-ਰਜਿਸਟਰਾਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਸਮੇਤ ਹੋਰ ਸਾਰੇ ਰੈਵੀਨਿਊ ਅਧਿਕਾਰੀ ਕੰਮ ’ਤੇ ਨਹੀਂ ਆਏ, ਓਧਰ ਡੀ. ਸੀ. ਆਫਿਸ ਇੰਪਲਾਇਜ਼ ਯੂਨੀਅਨ ਨੇ ਵੀ ਕਲਮਛੋੜ ਹੜਤਾਲ ਕੀਤੀ। ਹੁਣ ਡੀ. ਸੀ. ਆਫਿਸ ਦੇ ਸਮੂਹ ਕਰਮਚਾਰੀ ਬੁੱਧਵਾਰ ਯਾਨੀਕਿ ਅੱਜ ਵੀ ਸਮੂਹਿਕ ਛੁੱਟੀ ’ਤੇ ਰਹਿਣਗੇ। ਇਸ ਦੌਰਾਨ ਸਾਰੇ ਕਰਮਚਾਰੀ ਰੂਪਨਗਰ ’ਚ ਵਿਧਾਇਕ ਦੇ ਘਰ ਦੇ ਬਾਹਰ ਸੂਬਾ ਪੱਧਰੀ ਰੈਲੀ ਕਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 29 ਜੁਲਾਈ ਤੱਕ ਛੁੱਟੀਆਂ ਦਾ ਐਲਾਨ
ਬੀਤੇ ਦਿਨ ਸਬ ਰਜਿਸਟਰਾਰ ਦਫ਼ਤਰਾਂ ’ਚ ਲੋਕਾਂ ਦੀਆਂ ਰਜਿਸਟਰੀਆਂ ਨਾ ਹੋ ਸਕੀਆਂ ਤੇ ਨਾ ਹੀ ਡੀ. ਸੀ. ਆਫਿਸ ਨਾਲ ਸਬੰਧਤ ਵਿਭਾਗਾਂ ’ਚ ਕਰਮਚਾਰੀਆਂ ਨੇ ਕੋਈ ਕੰਮ ਨਿਪਟਾਇਆ। ਇਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ। ਓਧਰ ਆਮ ਜਨਤਾ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਲੋਕ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੰਮ ਕਰਾਉਣ ਦੀ ਅਪੀਲ ਲਾਉਂਦੇ ਰਹੇ ਪਰ ਕਰਮਚਾਰੀਆਂ ਦੇ ਹੜਤਾਲ ’ਤੇ ਰਹਿਣ ਕਾਰਨ ਉਹ ਵੀ ਕੁਝ ਕਰ ਸਕਣ ’ਚ ਅਸਮਰੱਥ ਦਿਸੇ।
ਇਹ ਵੀ ਪੜ੍ਹੋ : ਲੁਧਿਆਣਾ ਬੱਸ ਅੱਡੇ ਨੇੜੇ ਹੁੰਦੈ ਜਿਸਮ ਦਾ ਸੌਦਾ! ਦੇਹ ਵਪਾਰ ਕਰਨ ਵਾਲੀਆਂ 3 ਕੁੜੀਆਂ ਕਾਬੂ
ਓਧਰ ਡੀ.ਸੀ. ਆਫਿਸ ਇੰਪਲਾਇਜ਼ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਤੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਕੌਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਕਿ ਵਿਧਾਇਕ ਨੇ ਤਹਿਸੀਲ ਦਫ਼ਤਰ ਰੂਪਨਗਰ ’ਚ ਜਾ ਕੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਰਮਚਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਬੇ-ਬੁਨਿਆਦ ਦੋਸ਼ ਲਾਏ ਤੇ ਕਰਮਚਾਰੀਆਂ ਦੇ ਸਨਮਾਨ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਕੀਤੇ ਗਏ ਇਸ ਗ਼ਲਤ ਵਿਹਾਰ ਨੂੰ ਲੈ ਕੇ ਡੀ. ਸੀ. ਆਫਿਸ ਦੇ ਕਰਮਚਾਰੀਆਂ ’ਚ ਕਾਫ਼ੀ ਗੁੱਸਾ ਹੈ ਪਰ ਹਲਕਾ ਵਿਧਾਇਕ ਨੇ ਫਿਰ ਵੀ ਗ਼ਲਤੀ ਨਹੀਂ ਮੰਨੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ : ਮੋਟਰਸਾਈਕਲ 'ਤੇ ਜਾ ਰਹੇ 7ਵੀਂ ਦੇ ਵਿਦਿਆਰਥੀ ਦਾ ਗਲ਼ਾ ਵੱਢਿਆ
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਖੇਤਰ ਦੇ ਵਿਧਾਇਕ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸਰਕਾਰੀ ਕਰਮਚਾਰੀਆਂ ਨਾਲ ਨਿਯਮਾਂ ਵਿਰੁੱਧ ਸਰਕਾਰੀ ਰਿਕਾਰਡ ਆਪਣੇ ਦਫ਼ਤਰ ’ਚ ਮੰਗਵਾ ਲਏ। ਹਲਕਾ ਵਿਧਾਇਕ ਵੱਲੋਂ ਕੀਤੇ ਗਏ ਗ਼ਲਤ ਵਿਹਾਰ ਨੂੰ ਲੈ ਕੇ ਪੂਰੇ ਸੂਬੇ ’ਚ ਡੀ. ਸੀ. ਦਫ਼ਤਰਾਂ ਤੇ ਉਨ੍ਹਾਂ ਅਧੀਨ ਆਉਣ ਵਾਲੀਆਂ ਤਹਿਸੀਲਾਂ ਤੇ ਸਬ-ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਲੈਣਗੇ ਤੇ ਜ਼ਿਲ੍ਹਾ ਰੂਪਨਗਰ ’ਚ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਵਿਰੁੱਧ ਰੈਲੀ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।