ਲੁਧਿਆਣਾ ਧਮਾਕੇ ਤੋਂ ਬਾਅਦ ਜਲੰਧਰ ਰੇਲਵੇ ਸਟੇਸ਼ਨ ’ਤੇ ਸਖ਼ਤੀ ਤੇ ਬੱਸ ਸਟੈਂਡ ’ਤੇ ਵਰਤੀ ਜਾ ਰਹੀ ਕੋਤਾਹੀ (ਦੇਖੋ ਤਸਵੀਰਾਂ)
Thursday, Dec 23, 2021 - 09:45 PM (IST)
ਜਲੰਧਰ(ਰਾਹੁਲ)- ਲੁਧਿਆਣਾ ਧਮਾਕੇ ਤੋਂ ਬਾਅਦ ਪੰਜਾਬ ਹਾਈ ਅਲਰਟ ’ਤੇ ਹੈ, ਜਿਸ ਦੇ ਮੱਦੇਨਜ਼ਰ ਜਲੰਧਰ ਰੇਲਵੇ ਸਟੇਸ਼ਨ ’ਤੇ ਪੁਲਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਹਰ ਇਕ ਯਾਤਰੀ ਦੀ ਚੈਕਿੰਗ ਸਖ਼ਤੀ ਨਾਲ ਕੀਤੀ ਜਾ ਰਹੀ ਹੈ।
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਟਰੇਨਾਂ ਜ਼ਿਆਦਾਤਰ ਰੱਦ ਹੋਣ ਕਾਰਨ ਭੀੜ ਘੱਟ ਹੈ। ਦੱਸ ਦੇਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ ਗਿਆ, ਜਿਸ ਕਾਰਨ ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਇਸ ਕਾਰਨ ਜਲੰਧਰ ਰੇਲਵੇ ਸਟੇਸ਼ਨ ’ਤੇ ਵੀ ਭੀੜ ਘੱਟ ਦਿਖਾਈ ਦਿੱਤੀ ਪਰ ਦੂਸਰੇ ਪਾਸੇ ਬੱਸ ਅੱਡੇ ’ਤੇ ਸਵਾਰੀਆਂ ਦਾ ਜ਼ੋਰ ਦੇਖਣ ਨੂੰ ਮਿਲਿਆ।
ਜਲੰਧਰ ਬੱਸ ਸਟੈਂਡ ’ਤੇ ਪਹੁੰਚ ਰਹੀਆਂ ਸਵਾਰੀਆਂ ਦੀ ਨਾ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾ ਹੀ ਬੈਗ ਖੰਗਾਲੇ ਜਾ ਰਹੇ ਹਨ। ਬੱਸ ਸਟੈਂਡ ’ਤੇ ਸਿਰਫ ਇਕ ਹੀ ਮੁਲਾਜ਼ਮ ਡਿਊਟੀ ਦਿੰਦਾ ਦਿਖਾਈ ਦਿੱਤਾ।
ਬੱਸ ਸਟੈਂਡ 'ਤੇ ਡਿਊਟੀ 'ਚ ਕੋਤਾਹੀ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਲੁਧਿਆਣਾ ਜਲੰਧਰ ਦਾ ਨਜ਼ਦੀਕੀ ਜ਼ਿਲ੍ਹਾ ਹੈ। ਜਿਵੇਂ ਮੁੱਢਲੀ ਜਾਂਚ ’ਚ ਲੁਧਿਆਣਾ ਧਮਾਕੇ ਨੂੰ ਆਤਮਘਾਤੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਜੇਕਰ ਅਜਿਹਾ ਸੱਚ ਹੁੰਦਾ ਹੈ ਤਾਂ ਏਜੰਸੀਆਂ ਲਈ ਮੁਸ਼ਕਿਲ ਹੋਰ ਵਧ ਸਕਦੀ ਹੈ। ਅਜਿਹੀ ਹਾਲਤ ’ਚ ਭੀੜ ਵਾਲੀਆਂ ਥਾਵਾਂ ’ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਵਧਾਉਣੀ ਚਾਹੀਦੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ