ਮੋਹਾਲੀ ਮਗਰੋਂ ਚੰਡੀਗੜ੍ਹ 'ਚ ਵੀ ਅਲਰਟ, ਘੱਟ ਉਮਰ ਦੇ ਬੱਚਿਆਂ 'ਤੇ ਰੱਖੀ ਜਾ ਰਹੀ ਸਖ਼ਤ ਨਿਗਰਾਨੀ
Friday, Jul 26, 2024 - 10:35 AM (IST)
ਚੰਡੀਗੜ੍ਹ (ਪਾਲ) : ਮੋਹਾਲੀ ਦੇ ਪਿੰਡ ਕੁੰਭੜਾ ’ਚ ਡਾਇਰੀਆ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ। ਸਿਹਤ ਡਾਇਰੈਕਟਰ ਡਾ. ਸੁਮਨ ਸਿੰਘ ਅਨੁਸਾਰ ਮੋਹਾਲੀ ਬਾਰਡਰ ਦੇ ਆਸ-ਪਾਸ ਚੰਡੀਗੜ੍ਹ ਦੇ ਇਲਾਕਿਆਂ ’ਚ ਸਾਵਧਾਨੀ ਵਜੋਂ ਸਿਹਤ ਕੇਂਦਰਾਂ ਨੂੰ ਚੌਕੰਨਾ ਕਰ ਦਿੱਤਾ ਗਿਆ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਆਈ ਵੱਡੀ ਖ਼ਬਰ, ਚਾਹਵਾਨ ਅੱਜ ਤੋਂ ਕਰ ਸਕਦੇ ਨੇ Apply
ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਮਾਮਲੇ ਨੂੰ ਨਜ਼ਰ-ਅੰਦਾਜ਼ ਜਾਂ ਹਲਕੇ ਢੰਗ ਨਾਲ ਨਾ ਲਓ। ਪਿਛਲੇ ਮਹੀਨੇ ਪੰਚਕੂਲਾ ’ਚ ਡਾਇਰੀਆ ਦੇ ਮਾਮਲੇ ਸਾਹਮਣੇ ਆਏ ਸਨ। ਇਸ ਨੂੰ ਮੁੱਖ ਰੱਖਦਿਆਂ 2 ਮਹੀਨਿਆਂ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਿਵਲ ਹਸਪਤਾਲਾਂ ਤੇ ਡਿਸਪੈਂਸਰੀਆਂ ’ਚ ਕਰਮਚਾਰੀਆਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਰਹੀ ਹੈ। ਪਾਈਪਾਂ ’ਚ ਪਾਣੀ ਦੀ ਲੀਕੇਜ ਤੇ ਸੀਵਰੇਜ ਦਾ ਗੰਦਾ ਪਾਣੀ ਵੀ ਡਾਇਰੀਆ ਅਤੇ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਦਾ ਕਾਰਨ ਹੈ।
ਇਹ ਵੀ ਪੜ੍ਹੋ : ਆਟੋ ਤੇ ਈ-ਰਿਕਸ਼ਾ ਡਰਾਈਵਰਾਂ ਲਈ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਸਖ਼ਤ ਕਾਰਵਾਈ
ਦਵਾਈਆਂ, ਓ. ਆਰ. ਐੱਸ. ਪੈਕਟਾਂ ਤੇ ਜ਼ਿੰਕ ਦੀਆਂ ਗੋਲੀਆਂ ਦੀ ਲੋੜੀਂਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਿਭਾਗ ਨੇ ਓ. ਆਰ. ਐੱਸ. ਅਤੇ ਜ਼ਿੰਕ ਟੈਬਲੇਟ, ਸਿਰਪ ਦੇ ਪੈਕੇਜ ਦੀ ਲੋੜੀਂਦੀ ਸਪਲਾਈ ਯਕੀਨੀ ਕੀਤੀ ਹੈ। ਨਾਲ ਹੀ ਕਰਮੀਆਂ ਨੂੰ ਲੋੜ ਪੈਣ ’ਤੇ ਵੰਡ ਕਰਨ ਲਈ ਕਿਹਾ ਗਿਆ ਹੈ। ਸਟਾਫ਼ ਨੂੰ ਪਹਿਲਾਂ ਹੀ ਡਾਇਰੀਆ ਰੋਧੀ ਵਿਵਸਥਾ ਬਾਰੇ ਪਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8