ਜੇਕਰ ਵਿਧਾਇਕ ਸੰਦੋਆ ਖਿਲਾਫ਼ ਕੁਰੱਪਸ਼ਨ ਦੇ ਦੋਸ਼ਾਂ ''ਚ ਸੱਚਾਈ ਨਿਕਲੀ ਤਾਂ ਸਖ਼ਤ ਕਾਰਵਾਈ ਹੋਵੇਗੀ

06/25/2018 6:56:38 AM

ਨਾਭਾ (ਸੁਸ਼ੀਲ ਜੈਨ) - ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਮਾਈਨਿੰਗ ਮਾਮਲੇ ਵਿਚ ਪੰਜਾਬ ਸਰਕਾਰ ਸਖ਼ਤ ਹੈ। ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਉਨ੍ਹਾਂ ਕਿਹਾ ਕਿ ਰੋਪੜ ਜ਼ਿਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ 'ਤੇ ਰੇਤ ਮਾਫੀਆ ਗਿਰੋਹ ਦੇ ਹਮਲੇ ਦੀ ਖਬਰ ਆਉਣ 'ਤੇ ਮੁੱਖ ਮੰਤਰੀ ਨੇ ਡੀ. ਸੀ. ਤੇ ਐੱਸ. ਐੱਸ. ਪੀ. ਨੂੰ ਮਾਮਲਾ ਦਰਜ ਕਰ ਕੇ ਕਥਿਤ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਸੰਦੋਆ ਦੇ ਪੀ. ਜੀ. ਆਈ. ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਗ੍ਰਿਫ਼ਤਾਰ ਕਰ ਲਏ ਗਏ। ਮੁੱਖ ਮੰਤਰੀ ਨੇ ਸਖ਼ਤ ਕਾਰਵਾਈ ਕੀਤੀ ਪਰ ਹੁਣ ਫੜੇ ਹੋਏ ਹਮਲਾਵਰ ਕਹਿ ਰਹੇ ਹਨ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਹੀ ਵਰਕਰ ਹਾਂ। ਪਹਿਲਾਂ ਚੋਣਾਂ ਸਮੇਂ ਸੰਦੋਆ ਨੂੰ ਪੰਜ ਲੱਖ ਰੁਪਏ ਦਿੱਤੇ ਤੇ ਫਿਰ ਵਿਧਾਇਕ ਬਣਨ ਤੋਂ ਬਾਅਦ। ਧਰਮਸੌਤ ਨੇ ਕਿਹਾ ਕਿ ਜੇਕਰ ਕੁਰੱਪਸ਼ਨ ਕਰਨ ਸਬੰਧੀ ਸਬੂਤ ਮਿਲੇ ਤਾਂ ਸੰਦੋਆ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਧਰਮਸੌਤ ਨੇ ਦੋਸ਼ ਲਾਇਆ ਕਿ ਸੁਖਪਾਲ ਖਹਿਰਾ ਤੇ ਉਸ ਦੀ ਪਾਰਟੀ ਡਰਾਮੇਬਾਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਹਮਲਾਵਰ ਗ੍ਰਿਫ਼ਤਾਰ ਕਰ ਲਏ ਗਏ ਤਾਂ ਧਰਨੇ ਕਿਉਂ ਦਿੱਤੇ ਜਾ ਰਹੇ ਹਨ।


Related News