ਈ-ਰਿਕਸ਼ਾ ਚਾਲਕਾਂ ਅਤੇ ਰੇਹੜੀ-ਫੜ੍ਹੀ ਲਾਉਣ ਵਾਲਿਆਂ ’ਤੇ ਪੁਲਸ ਕਮਿਸ਼ਨਰ ਵਲੋਂ ਲਿਆ ਸਖ਼ਤ ਐਕਸ਼ਨ

12/19/2023 3:55:19 PM

ਜਲੰਧਰ (ਮ੍ਰਿਦੁਲ) : ਜਲੰਧਰ ’ਚ ਵਧਦੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਹਿਰ ’ਚ ਘੁੰਮ ਰਹੇ ਈ-ਰਿਕਸ਼ਾ ਚਾਲਕਾਂ ਅਤੇ ਸੜਕਾਂ ’ਤੇ ਰੇਹੜੀ-ਫੜ੍ਹੀ ਲਾਉਣ ਵਾਲਿਆਂ ’ਤੇ ਕੇਸ ਦਰਜ ਕਰ ਕੇ ਸਖ਼ਤ ਐਕਸ਼ਨ ਲਿਆ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਇਨ੍ਹਾਂ ਈ-ਰਿਕਸ਼ਾ ਵਾਲਿਆਂ ਦੇ ਸਿਰਫ ਚਲਾਨ ਕੱਟ ਕੇ ਸਮੱਸਿਆ ਦਾ ਹੱਲ ਹੋ ਜਾਵੇਗਾ, ਜਦੋਂ ਕਿ ਸ਼ਹਿਰ ’ਚ ਰਹਿ ਰਹੇ ਪ੍ਰਵਾਸੀਆਂ ਨੂੰ ਈ-ਰਿਕਸ਼ਾ ਕਿਰਾਏ ’ਤੇ ਦੇ ਕੇ ਰਸੂਖਦਾਰਾਂ ਅਤੇ ਕਈ ਫਾਈਨਾਂਸਰਾਂ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਬੜ੍ਹਾਵਾ ਦਿੱਤਾ ਹੈ। ਕੀ ਉਨ੍ਹਾਂ ’ਤੇ ਵੀ ਕਾਰਵਾਈ ਹੋਵੇਗੀ? ਦਰਅਸਲ ਸ਼ਹਿਰ ’ਚ ਜਦੋਂ ਤੋਂ ਈ-ਰਿਕਸ਼ਾ ਚਾਲੂ ਹੋਏ ਹਨ, ਉਦੋਂ ਤੋਂ ਲੈ ਕੇ ਹੁਣ ਤਕ ਸ਼ਹਿਰ ’ਚ ਹਜ਼ਾਰਾਂ ਈ-ਰਿਕਸ਼ਾ ਚੱਲ ਰਹੇ ਹਨ, ਜਿਨ੍ਹਾਂ ਕਾਰਨ ਟ੍ਰੈਫਿਕ ਸਮੱਸਿਆ ਵਧ ਗਈ ਹੈ। ਲਗਭਗ 2 ਲੱਖ ਰੁਪਏ ਦੀ ਕੀਮਤ ਦਾ ਈ-ਰਿਕਸ਼ਾ ਕਿਸੇ ਆਮ ਵਿਅਕਤੀ ਦੇ ਖਰੀਦਣ ਦੀ ਵਸ ਦੀ ਗੱਲ ਨਹੀਂ ਹੈ। ਇਸਦੇ ਪਿੱਛੇ ਕਈ ਵੱਡੇ ਫਾਈਨਾਂਸਰ ਅਤੇ ਕਾਰੋਬਾਰੀ ਹਨ, ਜਿਨ੍ਹਾਂ ਨੇ ਰੋਜ਼ਾਨਾ ਤੌਰ ’ਤੇ ਇਸ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਹੈ, ਜਿਸ ਕਾਰਨ ਲੋਕ ਰੋਜ਼ਗਾਰ ਵਾਸਤੇ ਈ-ਰਿਕਸ਼ਾ ਚਲਾ ਰਹੇ ਹਨ ਅਤੇ ਜਨਤਾ ਪ੍ਰੇਸ਼ਾਨ ਹੋ ਰਹੀ ਹੈ। ਉਦਾਹਰਣ ਵਜੋਂ ਸ਼ਹਿਰ ’ਚ ਅੱਜ ਕਈ ਫਾਈਨਾਂਸਰਾਂ ਨੇ ਈ-ਰਿਕਸ਼ਾ ਦੀਆਂ ਦੁਕਾਨਾਂ ਖੋਲ੍ਹ ਰਹੀਆਂ ਹਨ ਜੋ ਕਿ ਪ੍ਰਵਾਸੀਆਂ ਨੂੰ ਵਰਗਲਾ ਅਤੇ ਰੋਜ਼ਗਾਰ ਦਾ ਬਹਾਨਾ ਲਾ ਕੇ ਬਿਨਾਂ ਲਾਇਸੈਂਸ ਦੇ ਈ-ਰਿਕਸ਼ਾ 400 ਰੁਪਏ ਦਿਹਾੜੀ ਕਿਰਾਏ ’ਤੇ ਦੇ ਰਹੇ ਹਨ, ਹਾਲਾਂਕਿ ਇਸ ਨਾਲ ਕਈ ਲੋਕਾਂ ਨੂੰ ਰੋਜ਼ਗਾਰ ਤਾਂ ਮਿਲ ਰਿਹਾ ਹੈ ਪਰ ਬਿਨਾਂ ਕਿਸੇ ਲਾਇਸੈਂਸ ਜਾਂ ਆਰ. ਸੀ. ਦੇ ਈ-ਰਿਕਸ਼ਾ ਕਿਰਾਏ ’ਤੇ ਦੇ ਕੇ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਹੱਥ ਈ-ਰਿਕਸ਼ਾ ਫੜਾਉਣ ਨਾਲ ਐਕਸੀਡੈਂਟ ਕਾਫੀ ਹੋ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਘਟੇਗੀ ਸਕੂਲੀ ਪੜ੍ਹਾਈ ਅਧੂਰੀ ਛੱਡਣ ਵਾਲੇ ਬੱਚਿਆਂ ਦੀ ਗਿਣਤੀ

ਈ-ਰਿਕਸ਼ਾ ਚਾਲਕਾਂ ਦੀ ਗਿਣਤੀ ਜਿਥੇ ਇਕ ਪਾਸੇ ਵਧੀ ਹੈ ਪਰ ਦੂਜੇ ਪਾਸੇ ਇਸ ਗਿਣਤੀ ਵਿਚ ਕਿੰਨੇ ਹੀ ਲੋਕ 18 ਸਾਲ ਦੀ ਉਮਰ ਤੋਂ ਘੱਟ ਦੇ ਹਨ। ਮੋਟੀ ਕਮਾਈ ਦੇ ਚੱਕਰ ਵਿਚ ਭੋਲੇ-ਭਾਲੇ ਨੌਜਵਾਨਾਂ ਨੂੰ ਈ-ਰਿਕਸ਼ਾ ਕਿਰਾਏ ’ਤੇ ਦੇ ਦਿੱਤਾ ਜਾਂਦਾ ਹੈ, ਜਿਸ ਦਾ ਹਰਜਾਨਾ ਆਮ ਜਨਤਾ ਨੂੰ ਵਧਦੀ ਟ੍ਰੈਫਿਕ ਵਜੋਂ ਝੱਲਣਾ ਪੈ ਰਿਹਾ ਹੈ। ਹੁਣ ਪੁਲਸ ਵੱਲੋਂ ਕੀ ਈ-ਰਿਕਸ਼ਾ ਵੇਚਣ ਵਾਲਿਆਂ ਅਤੇ ਕਿਰਾਏ ’ਤੇ ਦੇਣ ਵਾਲਿਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ, ਇਹ ਤਾਂ ਸਮਾਂ ਹੀ ਦੱਸੇਗਾ।

ਸ਼ਹਿਰ ’ਚ ਈ-ਰਿਕਸ਼ਾ ਕਾਰਨ ਵਧੀ ਹਾਦਸਿਆਂ ਦੀ ਗਿਣਤੀ
ਦੂਜੇ ਪਾਸੇ ਈ-ਰਿਕਸ਼ਾ ਦੀ ਵਿਕਰੀ ਜਿਸ ਤਰ੍ਹਾਂ ਨਾਲ ਸ਼ਹਿਰ ਵਿਚ ਵਧੀ ਹੈ, ਉਸੇ ਤਰ੍ਹਾਂ ਹਾਦਸਿਆਂ ਦੀ ਿਗਣਤੀ ਵਿਚ ਵੀ ਵਾਧਾ ਹੋਇਆ ਹੈ। ਉਦਾਹਰਣ ਵਜੋਂ ਪੀ. ਸੀ. ਆਰ. ਮੁਲਾਜ਼ਮਾਂ ਅਤੇ ਕੰਟਰੋਲ ਰੂਮ ’ਤੇ ਸਭ ਤੋਂ ਜ਼ਿਆਦਾ ਈ-ਰਿਕਸ਼ਾ ਕਾਰਨ ਹੋਏ ਹਾਦਸਿਆਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News