ਕੀ ਅੱਜ ਭਾਰਤ ''ਚ ਦਿਸੇਗਾ ਸਟ੍ਰਾਬੇਰੀ ਮੂਨ? ਜਾਣੋ ਕੀ ਹੈ ਇਸ ਦੀ ਵਿਸ਼ੇਸ਼ਤਾ ਤੇ ਧਾਰਮਿਕ ਮਹੱਤਵ
Thursday, Jun 24, 2021 - 12:15 PM (IST)
ਨਵੀਂ ਦਿੱਲੀ (ਬਿਊਰੋ) : ਹੁਣ ਤਕ ਅਸੀਂ ਚੰਦਰਮਾ ਨੂੰ ਜਿੰਨੀ ਵਾਰ ਵੀ ਦੇਖਿਆ ਹੈ, ਉਹ ਇੱਕੋ ਸਥਿਤੀ 'ਚ ਨਜ਼ਰ ਆਇਆ ਪਰ ਅੱਜ ਜੇਕਰ ਤੁਸੀਂ ਚੰਦਰਮਾ ਨੂੰ ਦੇਖੋਗੇ ਤਾਂ ਇਹ ਤੁਹਾਨੂੰ ਅਕਾਰ ਵਿਚ ਕਾਫ਼ੀ ਵੱਡਾ ਤੇ ਪਹਿਲਾਂ ਨਾਲੋਂ ਚਮਕੀਲਾ ਨਜ਼ਰ ਆਵੇਗਾ। ਇੰਨਾ ਹੀ ਨਹੀਂ ਅੱਜ ਚੰਦਰਮਾ ਦਾ ਰੰਗ ਸਟ੍ਰਾਬੇਰੀ ਦੇ ਰੰਗ ਵਾਂਗ ਦਿਖਾਈ ਦੇਵੇਗਾ। ਇਸ ਖਗੋਲੀ ਘਟਨਾ ਨੂੰ ਸਟ੍ਰਾਬੇਰੀ ਮੂਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਖ਼ਾਸ ਦਿਨ ਚੰਦਰਮਾ ਦਾ ਅਕਾਰ ਪਹਿਲਾਂ ਨਾਲੋਂ ਵੱਡਾ ਤੇ ਥੋੜ੍ਹਾ-ਥੋੜ੍ਹਾ ਸਟ੍ਰਾਬੇਰੀ ਵਾਂਗ ਗੁਲਾਬੀ ਰੰਗ ਦਾ ਦਿਖਾਈ ਦਿੰਦਾ ਹੈ। ਆਓ ਜਾਣਦੇ ਹਾਂ ਇਸ ਦਿਨ ਬਾਰੇ ਕੁਝ ਖਾਸ ਗੱਲਾਂ...
ਦਰਅਸਲ ਵੀਰਵਾਰ 24 ਜੂਨ ਯਾਨੀਕਿ ਅੱਜ ਦੀ ਸ਼ਾਮ ਨੂੰ ਅਸਮਾਨ 'ਚ ਇਕ ਅਨੋਖਾ ਨਜ਼ਾਰਾ ਦਿਖਾਈ ਦੇਣ ਵਾਲਾ ਹੈ। ਹਿੰਦੂ ਕੈਲੰਡਰ ਅਨੁਸਾਰ ਇਹ ਦਿਨ ਪੁੰਨਿਆ ਦਾ ਦਿਨ ਹੈ, ਇਸ ਦਿਨ ਚੰਦਰਮਾ ਨੂੰ ਕਈ ਜਗ੍ਹਾ ਰੈੱਡ ਮੂਨ ਤੇ ਹੌਟ ਮੂਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਜੋਤਿਸ਼ ਸ਼ਾਸਤਰ 'ਚ ਜੂਨ ਮਹੀਨੇ ਆਉਣ ਵਾਲੀ ਇਸ ਪੁੰਨਿਆ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦਿਨ ਚੰਦਰਮਾ 16 ਕਲਾਂ ਸੰਪੂਰਨ ਹੁੰਦਾ ਹੈ ਤੇ ਸ਼ਾਸਤਰਾਂ 'ਚ ਇਸ ਖ਼ਾਸ ਦਿਨ ਨੂੰ ਗੰਗਾ ਇਸ਼ਨਾਨਕ, ਪਿੱਤਰਾਂ ਦੀ ਪੂਜਾ ਤੇ ਦਾਨ ਦਾ ਪੁਰਬ ਮੰਨਿਆ ਗਿਆ ਹੈ। ਖਗੋਲੀ ਘਟਨਾ ਅਨੁਸਾਰ, ਚੰਦਰਮਾ ਇਸ ਦਿਨ ਆਪਣੇ ਪੱਧਰ 'ਚ ਧਰਤੀ ਦੇ ਕਾਫ਼ੀ ਨੇੜੇ ਆ ਜਾਂਦਾ ਹੈ, ਇਸ ਲਈ ਅਕਾਰ ਵਿਚ ਪਹਿਲਾਂ ਨਾਲੋਂ ਵੱਡਾ ਨਜ਼ਰ ਆਉਂਦਾ ਹੈ।
ਕੀ ਭਾਰਤ 'ਚ ਨਜ਼ਰ ਆਵੇਗਾ ਸਟ੍ਰਾਬੇਰੀ ਮੂਨ
ਅਸਮਾਨ ਵਿਚ ਹੋਣ ਵਾਲੇ ਅੱਜ ਇਸ ਸ਼ਾਨਦਾਰ ਨਜ਼ਾਰੇ ਨੂੰ ਭਾਰਤਵਾਸੀ ਨਹੀਂ ਦੇਖ ਸਕਣਗੇ। ਇਸ ਦੇ ਪਿੱਛੇ ਵਜ੍ਹਾ ਜੇਕਰ ਮੰਨੀਏ ਤਾਂ ਇਹ ਚੰਦਰਮਾ ਸਟੈਂਡਰਡ ਸਮੇਂ ਅਨੁਸਾਰ 11.15 ਵਜੇ ਨਿਕਲਦਾ ਹੈ। ਅੰਸ਼ਕ ਤੌਰ 'ਤੇ ਸਟ੍ਰਾਬੇਰੀ ਮੂਨ 11.15 ਵਜੇ ਨਿਕਲੇਗਾ। ਉੱਥੇ ਹੀ ਭਾਰਤੀ ਸਮੇਂ ਨਾਲ ਜੇਕਰ ਇਸ ਨੂੰ ਮਿਲਾਈਏ ਤਾਂ ਇਹ 2.35 ਵਜੇ ਤਕ ਚੱਲੇਗਾ। ਇਸ ਦਾ ਮਤਲਬ ਸਾਫ਼ ਹੈ ਕਿ ਭਾਰਤੀ ਇਸ ਨੂੰ ਸਾਕਸ਼ਾਤ ਨਹੀਂ ਦੇਖ ਸਕਣਗੇ।
ਕੀ ਕਹਿੰਦਾ ਹੈ ਵਿਗਿਆਨ
ਵਿਗਿਆਨ ਵਿਚ ਸਟ੍ਰਾਬੇਰੀ ਮੂਨ ਇਕ ਖਗੋਲੀ ਘਟਨਾ ਹੈ। ਜਦੋਂ ਧਰਤੀ, ਸੂਰਜ ਤੇ ਚੰਦਰਮਾ ਵਿਚਕਾਰ ਆਉਂਦੀ ਹੈ ਤਾਂ ਚੰਦਰ ਗ੍ਰਹਿਣ ਹੁੰਦਾ ਹੈ, ਇਸ ਸਥਿਤੀ ਵਿਚ ਧਰਤੀ ਦੀ ਛਾਇਆ ਚੰਦਰਮਾ ਦੀ ਰੋਸ਼ਨੀ ਨੂੰ ਢੱਕ ਲੈਂਦੀ ਹੈ, ਜਿਸ ਕਾਰਨ ਸੂਰਜ ਦੀ ਰੋਸ਼ਨੀ ਜਦੋਂ ਧਰਤੀ ਦੇ ਵਾਯੂਮੰਡਲ ਨਾਲ ਟਕਰਾ ਕੇ ਚੰਦਰਮਾ 'ਤੇ ਪੈਂਦੀ ਹੈ ਤਾਂ ਇਹ ਜ਼ਿਆਦਾ ਚਮਕੀਲਾ ਹੋ ਜਾਂਦਾ ਹੈ। ਜਦੋਂ ਚੰਦਰਮਾ ਧਰਤੀ ਨੇੜੇ ਪਹੁੰਚਦਾ ਹੈ ਤਾਂ ਉਸ ਦਾ ਰੰਗ ਕਾਫ਼ੀ ਚਮਕੀਲਾ ਯਾਨੀ ਗਹਿਰੇ ਲਾਲ ਰੰਗ ਦਾ ਦਿਖਾਈ ਦਿੰਦਾ ਹੈ। ਇਸ ਘਟਨਾ ਨੂੰ ਵਿਗਿਆਨ 'ਚ ਬਲੱਡ ਮੂਨ ਕਿਹਾ ਜਾਂਦਾ ਹੈ ਤੇ ਇਸ ਨੂੰ ਸਟ੍ਰਾਬੇਰੀ ਮੂਨ, ਰੈੱਡ ਮੂਨ, ਹੌਟ ਮੂਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਚੰਦਰਮਾ ਨਾਲ ਦਿਖਾਈ ਦੇਣਗੇ ਮੰਗਲ ਤੇ ਸ਼ੁੱਕਰ ਗ੍ਰਹਿ
ਸਟ੍ਰਾਬੇਰੀ ਮੂਨ ਵੀਰਵਾਰ ਨੂੰ ਗੁਲਾਬੀ ਦਿਖਣ ਦੀ ਬਜਾਏ ਸੁਨਹਿਰੇ ਰੰਗ ਦਾ ਦਿਖਾਈ ਦੇਵੇਗਾ। ਇਸ ਦੌਰਾਨ ਚੰਦਰਮਾ ਦੇ ਨਾਲ-ਨਾਲ ਸ਼ੁੱਕਰ ਤੇ ਮੰਗਲ ਗ੍ਰਹਿ ਵੀ ਅਸਮਾਨ 'ਚ ਦਿਖਾਈ ਦੇਣਗੇ। ਸਾਲ 1930 'ਚ ਮੇਨ ਫਾਰਮਰ ਅਲਮੇਨਕ ਨੇ ਚੰਦ ਦੇ ਨਾਂ ਲੁਕਾਣੇ ਸ਼ੁਰੂ ਕੀਤੇ ਸਨ। ਇਸ ਮੁਤਾਬਿਕ ਅਪ੍ਰੈਲ ਦਾ ਫੁੱਲ ਮੂਨ ਪਿੰਕ ਮੂਨ ਅਖਵਾਉਂਦਾ ਹੈ। ਪਿੰਕ ਮੂਨ ਦਾ ਨਾਂ ਅਮਰੀਕਾ 'ਚ ਪਾਏ ਜਾਣ ਵਾਲੇ ਇਕ ਪੌਦੇ ਦੇ ਨਾਂ 'ਤੇ ਰੱਖਿਆ ਗਿਆ ਹੈ।
ਕੀ ਹੈ ਇਸ ਦੀ ਖ਼ਾਸੀਅਤ
ਸੁਪਰਮੂਨ 24 ਜੂਨ ਲੱਗ ਰਿਹਾ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਇਸ ਦਿਨ ਧਰਤੀ ਦੇ ਬਹੁਤ ਨੇੜੇ ਦਿਖਾਈ ਦਿੰਦਾ ਹੈ। ਬੁੱਧਵਾਰ ਨੂੰ ਤੜਕੇ ਸੁਪਰਮੂਨ ਨਜ਼ਰ ਆਉਣ ਲੱਗੇਗਾ। ਅਗਲੇ ਦਿਨ ਇਹ ਸਭ ਤੋਂ ਜ਼ਿਆਦਾ ਉੱਚਾਈ 'ਤੇ ਹੋਵੇਗਾ।