ਪੰਜਾਬ 'ਚ ਨਾੜ ਸਾੜਨ ਦਾ 3 ਸਾਲ ਦਾ ਟੁੱਟਿਆ ਰਿਕਾਰਡ, 27 ਦਿਨਾਂ 'ਚ ਇੰਨੀਆਂ ਘਟਨਾਵਾਂ ਆਈਆਂ ਸਾਹਮਣੇ

Saturday, May 23, 2020 - 12:59 PM (IST)

ਪੰਜਾਬ 'ਚ ਨਾੜ ਸਾੜਨ ਦਾ 3 ਸਾਲ ਦਾ ਟੁੱਟਿਆ ਰਿਕਾਰਡ, 27 ਦਿਨਾਂ 'ਚ ਇੰਨੀਆਂ ਘਟਨਾਵਾਂ ਆਈਆਂ ਸਾਹਮਣੇ

ਪਟਿਆਲਾ: ਪੰਜਾਬ 'ਚ ਨਾੜ ਸਾੜਨ 'ਚ ਪਿਛਲੇ 3 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਲਗਾਤਾਰ ਖਰਾਬ ਹੋ ਰਹੇ ਸੂਬੇ ਦੇ ਵਾਤਾਵਰਣ ਖਰਾਬ ਹੋਣ ਦੇ ਪਿੱਛੇ ਇਹ ਵੀ ਵੱਡਾ ਕਾਰਨ ਹੈ। ਇਹ ਦਾਅਵਾ ਲੁਧਿਆਣਾ ਦੇ ਰਿਮੋਟ ਸੈਂਸਿੰਗ ਸੈਂਟਰ ਨੇ ਨਾੜ ਸਾੜਨ ਦੇ ਮਾਮਲੇ 'ਚ ਕੀਤਾ ਹੈ। ਆਂਕੜਿਆਂ 'ਤੇ ਗੌਰ ਕਰੀਏ ਤਾਂ ਪਿਛਲੇ 3 ਸਾਲਾਂ ਦਾ ਰਿਕਾਰਡ ਟੁੱਟ ਚੁੱਕਾ ਹੈ। 2018 'ਚ ਜਿੱਥੇ 10,832 ਘਟਨਾਵਾਂ 2019 'ਚ 8921 ਘਟਨਾਵਾਂ ਹੋਈਆਂ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਲ ਸੀਜ਼ਨ 'ਚ ਸਖਤੀ ਕਰਨ ਵਾਲੀ ਸਰਕਾਰ ਅਤੇ ਪ੍ਰਸ਼ਾਸਨ ਕੋਰੋਨਾ ਨੂੰ ਰੋਕਣ ਦੀ ਲੜਾਈ 'ਚ ਵਿਅਸਥ ਹੈ। ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਕੁਝ ਕਿਸਾਨ ਅਜਿਹਾ ਕਰ ਰਹੇ ਹਨ। 25 ਅਪ੍ਰੈਲ ਤੋਂ ਲੈ ਕੇ 22 ਮਈ ਤੱਕ ਯਾਨੀ 27 ਦਿਨਾਂ 'ਚ 11014 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ। ਸਭ ਤੋਂ ਵੱਧ 1051 ਘਟਨਾਵਾਂ ਬਠਿੰਡਾ 'ਚ ਹੋਈਆਂ। ਉੱਥੇ ਹੁਣ ਤੱਕ ਕਿਸਾਨਾਂ 'ਤੇ 273 ਕੇਸ ਦਰਜ ਕੀਤੇ ਗਏ ਹਨ। ਇਸ 'ਚੋਂ ਸੰਗਰੂਰ 'ਚ 98, ਮਾਨਸਾ 'ਚ 89, ਗੁਰਦਾਸਪੁਰ 'ਚ 75, ਕਪੂਰਥਲਾ 'ਚ 6, ਫਿਰੋਜ਼ਪੁਰ 'ਚ 2, ਹਸ਼ਿਆਰਪੁਰ, ਲੁਧਿਆਣਾ, ਤਰਨਤਾਰਨ 'ਚ 1-1 ਕੇਸ ਦਰਜ ਕੀਤੇ ਗਏ ਹਨ।

ਨਾੜ ਸਾੜਨ ਵਾਲਿਆਂ ਦੀ ਗਿਰਦਾਵਰੀ 'ਚ ਰੇਡ ਐਂਟਰੀ
ਪੰਜਾਬ ਪ੍ਰਦੂਸ਼ਣ ਰੋਕਥਾਮ ਮਹਿਕਮੇ ਦੇ ਮੈਂਬਰ ਕਰੁਣੇਸ਼ ਗਰਗ ਨੇ ਦੱਸਿਆ ਕਿ ਨਾੜ ਸਾੜਨ ਵਾਲੇ ਕਿਸਾਨਾਂ 'ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਕਿਸਾਨਾਂ ਦੀ ਪ੍ਰਸ਼ਾਸਨ ਨੇ ਗਿਰਦਾਵਰੀ 'ਚ ਰੇਡ ਐਂਟਰੀ ਕੀਤੀ। ਸੂਬੇ 'ਚ 429 ਕਿਸਾਨਾਂ ਦੀ ਗਿਰਦਾਵਰੀ 'ਚ ਹੋਈ ਹੈ।

ਸੂਬੇ 'ਚ ਏਅਰ ਕੁਆਲਿਟੀ ਇੰਡੈਕਸ
ਮੰਡੀ ਗੋਬਿੰਦਗੜ੍ਹ-240
ਅੰਮ੍ਰਿਤਸਰ-142
ਜਲੰਧਰ-111 ਲੁਧਿਆਣਾ-100
ਖੰਨਾ 109
ਬਠਿੰਡਾ-92
ਪਟਿਆਲਾ-126
ਰੋਪੜ-147

ਹਰ ਸਾਲ ਕਿੱਥੇ ਕਿੰਨੀਆਂ ਘਟੀਆਂ ਘਟਨਾਵਾਂ

ਜ਼ਿਲਾ 2018 2019 2020
ਅੰਮ੍ਰਿਤਸਰ 1009 856 965
ਬਰਨਾਲਾ 471 419 397
ਬਠਿੰਡਾ 770 710 1051
ਫਤਿਹਗੜ੍ਹ 117 60 81
ਫਰੀਦਕੋਟ 410 253 489
ਫਾਜ਼ਿਲਕਾ 309 385 500
ਫਿਰੋਜ਼ਪੁਰ 817 560 972
ਗੁਰਦਾਸਪੁਰ 735 589 752
ਹੁਸ਼ਿਆਰਪੁਰ 331 195 365
ਜਲੰਧਰ 419 373 432
ਕਪੂਰਥਲਾ 434 361 310
ਲੁਧਿਆਣਾ 724 591 595
ਮਾਨਸਾ 387 355 328
ਮੋਗਾ 760 460 1016
ਮੁਕਤਸਰ 587 413 911
ਨਵਾਂ ਸ਼ਹਿਰ 147 110 114
ਪਠਾਨਕੋਟ 121 90 79
ਪਟਿਆਲਾ 527 408 308
ਰੂਪਨਗਰ 70 69 36
ਮੋਹਾਲੀ 28 84 24
ਸੰਗਰੂਰ 945 778 547
ਤਰਨਤਾਰਨ 768 702 742
ਕੁੱਲ 10832 8921 11014

 


author

Shyna

Content Editor

Related News