ਸਖ਼ਤ ਨਿਯਮਾਂ ਕਾਰਣ ਕਈ ਪ੍ਰਾਜੈਕਟਾਂ ਦੇ ਟੈਂਡਰ ਹੋ ਰਹੇ ਫ਼ੇਲ

10/14/2019 10:52:09 AM

ਚੰਡੀਗੜ੍ਹ (ਬਿਊਰੋ) : ਸ਼ਹਿਰ 'ਚ ਅਧਿਕਾਰੀਆਂ ਦੇ ਸਖ਼ਤ ਨਿਯਮਾਂ ਕਾਰਨ ਕਈ ਪ੍ਰਾਜੈਕਟਾਂ ਦੇ ਟੈਂਡਰ ਫ਼ੇਲ ਸਾਬਤ ਹੋ ਰਹੇ ਹਨ। ਹੁਣ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ 550 ਕਰੋੜ ਦੇ ਟੈਂਡਰ 'ਚ ਵੀ ਅਫ਼ਸਰਾਂ ਦੀਆਂ ਅਜਿਹੀਆਂ ਸ਼ਰਤਾਂ ਹਨ, ਜਿਨ੍ਹਾਂ ਦਾ ਫਾਇਦਾ ਸਿਰਫ ਦੋ ਕੰਪਨੀਆਂ ਨੂੰ ਹੋ ਰਿਹਾ ਹੈ। ਇਨ੍ਹਾਂ 'ਚ ਐੱਲ. ਐਂਡ ਟੀ. ਅਤੇ ਵਾਟੇਕ ਹਨ। ਐੱਸ. ਟੀ. ਪੀ. ਪਲਾਂਟ ਲਗਾਉਣ ਵਾਲੀਆਂ ਦੇਸ਼ ਦੀਆਂ 12 ਕੰਪਨੀਆਂ ਰਿਜੈਕਟ ਹੋ ਗਈਆਂ ਹਨ।
ਇਸ ਦੇ ਟੈਂਡਰ ਲਈ ਸ਼ਰਤਾਂ ਅਜਿਹੀਆਂ ਹਨ ਕਿ ਜ਼ਿਆਦਾਤਰ ਕੰਪਨੀਆਂ ਪੂਰੀਆਂ ਹੀ ਨਹੀਂ ਕਰ ਪਾ ਰਹੀਆਂ। ਇਸ ਕਾਰਨ ਐੱਸ.ਟੀ.ਪੀ. ਪਲਾਂਟਸ ਦੇ ਪ੍ਰਾਜੈਕਟ ਲਈ ਤੀਜੀ ਵਾਰ ਟੈਂਡਰ ਕਾਲ ਕਰਨਾ ਪਿਆ। ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰਾਂ ਨੂੰ ਸ਼ਿਕਾਇਤਾਂ ਆਈਆਂ ਹਨ ਕਿ ਇਸ ਪ੍ਰਾਜੈਕਟ ਦੇ ਟੈਂਡਰ 'ਚ ਅਜਿਹੀਆਂ ਸ਼ਰਤਾਂ ਇਸ ਲਈ ਪਾਈਆਂ ਗਈਆਂ, ਤਾਂ ਕਿ ਚੁਨਿੰਦਾ ਕੰਪਨੀਆਂ ਨੂੰ ਫਾਇਦਾ ਮਿਲ ਸਕੇ। ਸੋਮਵਾਰ 14 ਅਕਤੂਬਰ ਨੂੰ ਟੈਂਡਰ ਲਈ ਬਿੱਡ ਕਰਨ ਦਾ ਆਖਰੀ ਦਿਨ ਹੈ।
ਸੋਮਵਾਰ ਨੂੰ ਸਮਾਰਟ ਸਿਟੀ ਆਫ਼ਿਸ 'ਚ ਐੱਸ.ਟੀ.ਪੀ. ਪ੍ਰਾਜੈਕਟ ਲਈ ਦੋ ਕੰਪਨੀਆਂ ਬਿੱਡ ਕਰਨਗੀਆਂ। ਇਨ੍ਹਾਂ 'ਚ ਐੱਲ. ਐਂਡ ਟੀ. ਅਤੇ ਵਾਟੇਕ ਹਨ। ਟੈਂਡਰ 550 ਕਰੋੜ ਰੁਪਏ ਦਾ ਹੈ। ਸਮਾਰਟ ਸਿਟੀ ਆਫਿਸ ਨੂੰ ਤੀਜੀ ਵਾਰ ਟੈਂਡਰ ਕਰਨ 'ਤੇ ਵੀ ਦੋ ਕੰਪਨੀਆਂ ਹੀ ਮਿਲਣਗੀਆਂ। ਐੱਸ.ਟੀ.ਪੀ. ਪ੍ਰਾਜੈਕਟ ਦਾ ਪਹਿਲੀ ਵਾਰ ਟੈਂਡਰ ਕੀਤਾ ਗਿਆ ਸੀ ਤਾਂ ਸਿਰਫ਼ ਐਲ. ਐਂਡ ਟੀ. ਨੇ ਹੀ ਇਸ ਲਈ ਆਵੇਦਨ ਕੀਤਾ ਸੀ। ਦੂਜੀ ਵਾਰ ਟੈਂਡਰ ਕੀਤਾ ਗਿਆ ਤਾਂ ਇਸ ਨਾਲ ਵਾਟੇਕ ਨੇ ਬਿੱਡ ਕੀਤੀ ਪਰ ਫਿਰ ਟੈਂਡਰ ਰੱਦ ਕਰ ਦਿੱਤਾ ਗਿਆ।


Babita

Content Editor

Related News