ਭਿਆਨਕ ਤੂਫ਼ਾਨ ਕਾਰਨ 2 ਪੋਲਟਰੀ ਫਾਰਮ ਢਹਿ-ਢੇਰੀ, 300 ਮੁਰਗਿਆਂ ਅਤੇ 2700 ਬੱਚਿਆਂ ਦੀ ਮੌਤ
Saturday, Jun 12, 2021 - 05:55 PM (IST)
ਬਟਾਲਾ (ਸਾਹਿਲ) - ਭਿਆਨਕ ਤੂਫ਼ਾਨ ਵਲੋਂ ਮਚਾਈ ਤਬਾਹੀ ਦਾ ਮੰਜਰ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਬਟਾਲਾ ਦੇ ਨੇੜਲੇ ਪਿੰਡ ਡਡਿਆਲਾ ਨਜ਼ਾਰਾ ਅਤੇ ਪਿੰਡ ਨੱਤ ਵਿਖੇ ਸਥਿਤ ਪੋਲਟਰੀ ਫਾਰਮਾਂ ਦੇ ਉੱਡਣ ਨਾਲ 300 ਮੁਰਗਿਆਂ ਸਮੇਤ ਇਨ੍ਹਾਂ ਦੇ 2700 ਬੱਚੇ ਮਰਨ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਪਿੰਡ ਨੱਤ ਵਿਖੇ ਸਥਿਤ ਪੋਲਟਰੀ ਫਾਰਮ ਦੇ ਮਾਲਕ ਕੁਲਵੰਤ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਨੱਤ ਨੇ ਪਿੰਡ ਦੇ ਸਰਪੰਚ ਡਾ. ਸੁੱਖ ਨੱਤ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਸ ਨੇ ਪਿਡ ਵਿੱਚ ਪੋਲਟਰੀ ਫਾਰਮ ਖੋਲ੍ਹਿਆ ਹੋਇਆ ਹੈ, ਜੋ ਭਿਆਨਕ ਤੂਫਾਨ ਦੀ ਲਪੇਟ ਵਿੱਚ ਆਉਣ ਨਾਲ ਢਹਿ ਢੇਰੀ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)
ਉਸ ਨੇ ਦੱਸਿਆ ਕਿ ਪੋਲਟਰੀ ਫਾਰਮ ’ਚ ਰੱਖੇ ਗਏ ਮੁਰਗਿਆਂ ਦੇ 2700 ਬੱਚਿਆਂ ਦੀ ਤੂਫ਼ਾਨ ਕਾਰਨ ਮੌਕੇ ’ਤੇ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਸ ਤੂਫ਼ਾਨ ਨਾਲ ਉਸਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਇਸ ਮੌਕੇ ਸਰਪੰਚ ਡਾ. ਸੁੱਖ ਨੱਤ ਨਾਲ ਸਾਬਕਾ ਸਰਪੰਚ ਗੁਰਦੀਪ ਰਾਜ, ਸਾਬਕਾ ਸਰਪੰਚ ਚੰਨਣ ਸਿੰਘ, ਬਲਬੀਰ ਸਿੰਘ ਫੌਜੀ, ਸਤਨਾਮ ਸਿੰਘ, ਹਰਜੀਤ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਕਰਨਲ ਜਗਜੀਤ ਸਿੰਘ ਸਾਹੀ ਨੇ ਵੀ ਮੌਕੇ ’ਤੇ ਪਹੁੰਚ ਕੇ ਪੋਲਟਰੀ ਫਾਰਮਾਂ ਦਾ ਜਾਇਜ਼ਾ ਲਿਆ ਅਤੇ ਹੋਏ ਨੁਕਸਾਨ ਬਾਰੇ ਦੀ ਜਾਣਕਾਰੀ ਲਈ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 19 ਸਾਲਾ ਨੌਜਵਾਨ ਦੀ ਹੋਈ ਮੌਤ (ਤਸਵੀਰਾਂ)
ਓਧਰ, ਪਿੰਡ ਡਡਿਆਲਾ ਨਜ਼ਾਰਾ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਪੋਲਟਰੀ ਫਾਰਮ ਦੀ ਸ਼ੈੱਡ ਤੂਫ਼ਾਨ ਨਾਲ ਤਹਿਸ-ਨਹਿਸ ਹੋ ਗਈ। ਤੂਫ਼ਾਨ ਕਾਰਨ ਉਸ ਦਾ 300 ਮੁਰਗਾ ਮਰ ਗਿਆ, ਜਦਕਿ 500 ਮੁਰਗਾ ਵਾਲ-ਵਾਲ ਬਚ ਗਿਆ। ਉਸ ਦੱਸਿਆ ਕਿ ਇਸ ਤੂਫ਼ਾਨ ਨੇ ਉਸਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਪਿੰਡ ਕੋਟਲਾ ਵਿਖੇ ਮੇਜਰ ਸਿੰਘ ਪੁੱਤਰ ਅਵਤਾਰ ਸਿੰਘ ਦਾ ਨਵਾਂ ਬਣਾਇਆ ਡੰਗਰਾਂ ਦਾ ਸ਼ੈੱਡ ਵੀ ਤੂਫ਼ਾਨ ਨੇ ਡੇਗ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼