ਜਦੋਂ ਛੱਤਾਂ 'ਤੇ ਖੜਾਕਾ ਸੁਣ ਅੱਧੀ ਰਾਤ ਨੂੰ ਘਰਾਂ ਤੋਂ ਬਾਹਰ ਭੱਜੇ ਲੋਕ...

Thursday, May 18, 2023 - 09:51 AM (IST)

ਜਦੋਂ ਛੱਤਾਂ 'ਤੇ ਖੜਾਕਾ ਸੁਣ ਅੱਧੀ ਰਾਤ ਨੂੰ ਘਰਾਂ ਤੋਂ ਬਾਹਰ ਭੱਜੇ ਲੋਕ...

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਬੀਤੀ ਰਾਤ ਚੱਲੇ ਤੇਜ਼ ਝੱਖੜ ਕਾਰਨ ਮਾਛੀਵਾੜਾ ਦੇ ਹਰ ਮਿਲਾਪੀ ਮੁਹੱਲੇ 'ਚ ਲੱਗਿਆ ਮੋਬਾਇਲ ਟਾਵਰ ਟੁੱਟ ਗਿਆ। ਸ਼ਹਿਰ ਦੀ ਸੰਘਣੀ ਆਬਾਦੀ 'ਚ ਲੱਗੇ ਇਸ ਮੋਬਾਇਲ ਟਾਵਰ ਦਾ ਸਮਾਨ ਤੇਜ਼ ਝੱਖੜ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਡਿੱਗਣ ਲੱਗਾ। ਛੱਤਾਂ 'ਤੇ ਖੜਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਭੱਜ ਕੇ ਬਾਹਰ ਆ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਮੋਬਾਇਲ ਟਾਵਰ ਦਾ ਸਮਾਨ ਛੱਤਾਂ 'ਤੇ ਡਿੱਗ ਰਿਹਾ ਹੈ।

ਇਹ ਵੀ ਪੜ੍ਹੋ : 13 ਸਾਲਾ ਸਕੂਲੀ ਬੱਚੇ ਨੂੰ ਦੂਰ ਤੱਕ ਘੜੀਸਦਾ ਲੈ ਗਿਆ ਟਿੱਪਰ, ਮਿੰਟਾਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)

PunjabKesari

ਲੋਕਾਂ ਦੇ ਮਨਾਂ 'ਚ ਸਹਿਮ ਫੈਲ ਗਿਆ ਕਿ ਇਹ ਮੋਬਾਇਲ ਟਾਵਰ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ 'ਤੇ ਡਿੱਗ ਪਵੇਗਾ। ਤੇਜ਼ ਝੱਖੜ ਅਤੇ ਮੀਂਹ 'ਚ ਵੀ ਲੋਕ ਅੱਧੀ ਰਾਤ ਨੂੰ ਟੁੱਟੇ ਅਤੇ ਲਟਕਦੇ ਮੋਬਾਇਲ ਟਾਵਰ ਨੂੰ ਦੇਖਦੇ ਰਹੇ ਕਿ ਇਹ ਕਿਤੇ ਵੱਡਾ ਜਾਨੀ-ਮਾਲੀ ਨੁਕਸਾਨ ਨਾ ਕਰ ਦੇਵੇ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ ਜਾਰੀ : ਅੱਜ 144 ਨਵੇਂ ਨਿਯੁਕਤ ਮੁੰਡੇ-ਕੁੜੀਆਂ ਨੂੰ ਮਿਲਣਗੇ ਨਿਯੁਕਤੀ ਪੱਤਰ

ਤੇਜ਼ ਝੱਖੜ ਕਾਰਨ ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਸਵੇਰ ਤੱਕ ਵੀ ਬਿਲਕੁਲ ਠੱਪ ਪਈ ਹੈ ਅਤੇ ਸੜਕਾਂ 'ਤੇ ਥਾਂ-ਥਾਂ ਦਰੱਖਤ ਟੁੱਟੇ ਹੋਏ ਪਏ ਹਨ। ਫਿਲਹਾਲ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰੀ ਆਬਾਦੀ 'ਚੋਂ ਇਹ ਮੋਬਾਇਲ ਟਾਵਰ ਬਾਹਰ ਕੱਢਿਆ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News