ਤੇਜ਼ ਹਨ੍ਹੇਰੀ ਕਾਰਨ ਟੁੱਟੀਆਂ ਬਿਜਲੀ ਦੀਆਂ ਤਾਰਾਂ, ਲੋਕ ਪਰੇਸ਼ਾਨ

Monday, Feb 19, 2024 - 12:14 PM (IST)

ਤੇਜ਼ ਹਨ੍ਹੇਰੀ ਕਾਰਨ ਟੁੱਟੀਆਂ ਬਿਜਲੀ ਦੀਆਂ ਤਾਰਾਂ, ਲੋਕ ਪਰੇਸ਼ਾਨ

ਲੁਧਿਆਣਾ (ਖੁਰਾਣਾ) : ਤੇਜ਼ ਹਨ੍ਹੇਰੀ ਕਾਰਨ ਇੱਥੇ ਬੱਸ ਅੱਡੇ ਨੇੜੇ ਪੈਂਦੇ ਜਵਾਹਰ ਨਗਰ ਕੈਂਪ 'ਚ ਸਵੇਰੇ ਸਾਢੇ 4 ਵਜੇ ਦੇ ਕਰੀਬ ਬਿਜਲੀ ਦੀਆਂ ਤਾਰਾਂ ਟੁੱਟ ਜਾਣ ਦੀ ਖ਼ਬਰ ਹੈ। ਇਸ ਕਾਰਨ ਸੋਹਨ ਲਾਲ ਨਾਂ ਦੇ ਵਿਅਕਤੀ ਦੇ ਘਰ 'ਚ ਲੱਗੀ ਐੱਲ. ਸੀ. ਡੀ. ਟੁੱਟ ਗਈ ਅਤੇ ਕਈ ਇਲਾਕਿਆਂ 'ਚ ਬਿਜਲੀ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਿਆ।

ਪੂਰੇ ਸ਼ਹਿਰ 'ਚ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਲਾਕਾ ਵਾਸੀਆਂ ਨੇ ਪਾਵਰਕਾਮ ਵਿਭਾਗ ਦੇ ਟੋਲ ਫਰੀ ਨੰਬਰ 'ਤੇ ਸ਼ਿਕਾਇਤ ਕੀਤੀ ਤਾਂ ਮੁਲਾਜ਼ਮ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਨ ਪੁੱਜੇ। ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਦਾਅਵਾ ਕੀਤਾ ਕਿ ਹਨ੍ਹੇਰੀ ਕਾਰਨ ਇਲਾਕੇ 'ਚ ਬਿਜਲੀ ਦੀਆਂ ਨਹੀਂ, ਸਗੋਂ ਕੇਬਲ ਦੀਆਂ ਤਾਰਾਂ ਟੁੱਟੀਆਂ ਹਨ। ਫਿਲਹਾਲ ਤੇਜ਼ ਹਨ੍ਹੇਰੀ ਕਾਰਨ ਜ਼ਿਆਦਾਤਰ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਠੱਪ ਹੈ।


author

Babita

Content Editor

Related News