60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

06/25/2017 8:06:15 AM

ਕਰਤਾਰਪੁਰ, (ਸਾਹਨੀ)- ਸਥਾਨਕ ਪੁਲਸ ਨੇ ਅੱਜ ਦਿਨ-ਦਿਹਾੜੇ ਨਾਕਾਬੰਦੀ ਦੌਰਾਨ ਟਾਟਾ ਏਸ (ਛੋਟਾ ਹਾਥੀ) 'ਤੇ ਸਪਲਾਈ ਲਈ ਜਾ ਰਹੀ ਨਾਜਾਇਜ਼ ਸ਼ਰਾਬ ਦੀਆਂ 60 ਪੇਟੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਸਬੰਧੀ ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਭੁਲੱਥ ਮੋੜ 'ਤੇ ਨਾਕਾਬੰਦੀ ਦੌਰਾਨ ਏ. ਐੱਸ. ਆਈ. ਮਨਜੀਤ ਸਿੰਘ ਨੂੰ ਮੁਖਬਰ ਦੀ ਇਤਲਾਹ 'ਤੇ ਇਕ ਗੱਡੀ ਵਿਚ ਨਾਜਾਇਜ਼ ਸ਼ਰਾਬ ਸਪਲਾਈ ਕਰਨ ਦੀ ਸੂਚਨਾ ਮਿਲੀ। 
ਨਾਕਾਬੰਦੀ ਦੌਰਾਨ ਉਨ੍ਹਾਂ ਸੁਭਾਨਪੁਰ ਤੋਂ ਜਲੰਧਰ ਵੱਲ ਜਾ ਰਹੀ ਟਾਟਾ ਏਸ ਨੰ. ਪੀ ਬੀ 08 ਸੀ ਐੱਚ 3788 ਜੋ ਕਿ ਜਾਅਲੀ ਨੰਬਰ ਸੀ, 'ਤੇ ਲੱਦੀ ਕਰੀਬ 60 ਪੇਟੀਆਂ ਸ਼ਰਾਬ, ਜਿਸ ਨੂੰ ਮਨੋਜ ਕੁਮਾਰ ਪੁੱਤਰ ਗੁਰਦਿੱਤਾ ਸਿੰਘ ਵਾਸੀ ਦੁਦੋਵਾਲ ਅਤੇ ਤਰਸੇਮ ਲਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਜਿੰਦਾ ਰੋਡ ਮਕਸੂਦਾਂ (ਜਲੰਧਰ) ਲਿਜਾ ਰਹੇ ਸਨ, ਨੂੰ ਕਾਬੂ ਕੀਤਾ ਅਤੇ ਗੱਡੀ ਵਿਚੋਂ 45 ਪੇਟੀਆਂ ਕੈਸ਼ ਮਾਰਕਾ ਅਤੇ 15 ਪੇਟੀਆਂ ਇੰਪੀਰੀਅਲ ਬਲਿਊ ਦੀਆਂ ਕੁਲ 60 ਪੇਟੀਆਂ ਸ਼ਰਾਬ ਬਰਾਮਦ ਕੀਤੀ। ਦੋਸ਼ੀਆਂ ਵਿਰੁੱਧ 61-1-14 ਐਕਸਾਈਜ਼ ਐਕਟ ਅਧੀਨ ਅਤੇ 420, 465, 468, 482 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


Related News