ਚੋਰਾਂ ਨੇ ਇਕੋ ਰਾਤ ’ਚ ਦੋ ਦੁਕਾਨਾਂ ਨੂੰ ਬਣਾਇਅਾ ਨਿਸ਼ਾਨਾ
Sunday, Aug 12, 2018 - 12:13 AM (IST)

ਮੋਗਾ, (ਆਜ਼ਾਦ)-ਬੀਤੀ ਰਾਤ ਮੇਨ ਬਾਜ਼ਾਰ ਮੋਗਾ ਨਾਲ ਲਗਦੀ ਮਾਰਕੀਟ ਮੋਰੀ ਬਾਜ਼ਾਰ ਦੀਆਂ ਦੋ ਦੁਕਾਨਾਂ ’ਚੋਂ ਅਣਪਛਾਤੇ ਚੋਰ ਹਜ਼ਾਰਾਂ ਰੁਪਏ ਦੀ ਨਕਦੀ, ਨੋਟਾਂ ਵਾਲੇ ਹਾਰ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਜਾਣ ਦੇ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਅੰਦਰ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਚੋਰਾਂ ਨੇ ਇਸ ਮਾਰਕੀਟ ’ਚ ਅਤੇ ਨਾਲ ਲੱਗਦੇ ਇਲਾਕੇ ਦੀਆਂ ਦੁਕਾਨਾਂ ’ਚ ਕਈ ਵਾਰ ਚੋਰੀਆਂ ਕੀਤੀਅਾਂ, ਲੇਕਿਨ ਚੋਰ ਪੁਲਸ ਦੀ ਪਕਡ਼ ਤੋਂ ਦੂਰ ਚੱਲੇ ਆ ਰਹੇ ਹਨ। ਦੁਕਾਨਦਾਰਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਸਵੇਰੇ ਲੱਗਾ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸਿੂਚਤ ਕੀਤਾ। ਇਸ ਸਬੰਧ ’ਚ ਦੁਕਾਨ ਮਾਲਕ ਕਮਲ ਅਰੋਡ਼ਾ ਮੈਸ. ਬੱਬੂ ਦੀ ਹੱਟੀ ਅਤੇ ਬਾਂਕੇ ਦੀ ਹੱਟੀ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਚੋਰੀ ਦੇ ਮਾਮਲੇ ਦੀ ਜਾਂਚ ਲਈ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਅਤੇ ਹੌਲਦਾਰ ਧਰਮਪਾਲ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਂਚ ਕਰਨ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ, ਲੇਕਿਨ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਸ ਸੂਤਰਾਂ ਅਨੁਸਾਰ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦੀ ਛੱਤ ਪਾਡ਼ ਕੇ ਹੇਠਾਂ ਉਤਰੇ ਅਤੇ ਦਰਵਾਜ਼ਾ ਤੋਡ਼ ਕੇ ਦੁਕਾਨ ਅੰਦਰ ਦਾਖਲ ਹੋਏ। ਚੋਰ ਦੋਨ੍ਹਾਂ ਦੁਕਾਨਾਂ ’ਚੋਂ ਨਵੇਂ-ਨਵੇਂ ਨੋਟਾਂ ਦੇ ਪੈਕਟ, ਨਵੇਂ ਨੋਟਾਂ ਦੇ ਹਾਰ, ਚਾਂਦੀ ਦੇ ਸਿੱਕੇ ਅਤੇ ਚਾਂਦੀ ਦੇ ਪੂਜਾ ਦਾ ਸਮਾਨ ਲੈ ਗਏ। ਦੁਕਾਨਦਾਰਾਂ ਨੇ ਪੁਲਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਣਪਛਾਤੇ ਚੋਰਾਂ ਨੇ ਕੁੱਝ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਆ ਸੀ ਅਤੇ ਇਹ ਇਸ ਇਲਾਕੇ ਵਿਚ ਚੌਥੀ ਘਟਨਾ ਹੈ। ਲੇਕਿਨ ਚੋਰ ਪੁਲਸ ਦੇ ਕਾਬੂ ਨਹੀਂ ਆ ਸਕੇ। ਜਦੋਂ ਇਸ ਸਬੰਧ ’ਚ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਅਤੇ ਹਵਲਦਾਰ ਧਰਮਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਦੁਕਾਨਾਂ ਦੇ ਬਾਹਰ ਅਤੇ ਮਾਰਕੀਟ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆ ਦੀ ਫੁਟੇਜ਼ ਨੂੰ ਵੇਖ ਰਹੇ ਹਨ ਅਤੇ ਇਸਦੇ ਨਾਲ ਹੀ ਉਹ ਇਸ ਮਾਰਕੀਟ ’ਚ ਮੌਜੂਦ ਚੌਂਕੀਦਾਰ ਕੋਲੋਂ ਵੀ ਪੁੱਛਗਿੱਛ ਕਰਨਗੇ। ਜਲਦ ਹੀ ਚੋਰੀ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।