ਘਰ ’ਚੋਂ ਨਕਦੀ ਤੇ ਗਹਿਣੇ ਚੋਰੀ, ਅਣਪਛਾਤਿਅਾਂ ਖਿਲਾਫ ਮਾਮਲਾ ਦਰਜ
Friday, Aug 10, 2018 - 01:29 AM (IST)

ਮਲੋਟ, (ਸ਼ਾਂਤ, ਜੁਨੇਜਾ)-ਪਿੰਡ ਝੋਰਡ਼ ਵਿਖੇ ਚੋਰਾਂ ਵੱਲੋਂ ਇਕ ਘਰ ’ਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਤਿੰਦਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵੱਲੋਂ ਥਾਣਾ ਸਦਰ ਮਲੋਟ ਨੂੰ ਦਿੱਤੀ ਸੂਚਨਾ ਅਨੁਸਾਰ ਰਾਤ ਸਮੇਂ ਉਹ ਘਰ ਵਿਚ ਸੁੱਤੇ ਹੋਏ ਸਨ ਕਿ ਇਸ ਦੌਰਾਨ ਚੋਰ ਘਰ ਦੀ ਕੰਧ ਟੱਪ ਕੇ ਕਮਰੇ ’ਚ ਦਾਖਲ ਹੋਏ ਅਤੇ ਉੱਥੇ ਪਈ ਸੇਫ ਭੰਨ ਕੇ ਉਸ ’ਚ ਪਏ ਕਰੀਬ ਢਾਈ ਲੱਖ ਰੁਪਏ ਦੀ ਨਕਦੀ, 13 ਤੋਲੇ ਸੋਨੇ ਦੇ ਗਹਿਣੇ ਅਤੇ 500 ਗ੍ਰਾਮ ਚਾਂਦੀ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਵਾਰਦਾਤ ਵਾਲੇ ਕਮਰੇ ਦੇ ਨਾਲ ਦੂਜੇ ਕਮਰੇ ’ਚ ਸੁੱਤੇ ਹੋਏ ਪਰਿਵਾਰਕ ਮੈਂਬਰਾਂ ਦੇ ਕਮਰੇ ਦੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲਾ ਕੇ ਚੋਰੀ ਨੂੰ ਅੰਜਾਮ ਦਿੱਤਾ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਅਾਂ ਥਾਣਾ ਸਦਰ ਮਲੋਟ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਡਾਗ ਸਕੁਐਡ ਦੀ ਮਦਦ ਨਾਲ ਚੋਰਾਂ ਤੱਕ ਪਹੁੰਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ।