ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ STF ਦੇ ਛਾਪੇ, DGP ਨੇ ਕੀਤੇ ਵੱਡੇ ਖ਼ੁਲਾਸੇ

Friday, Aug 09, 2024 - 08:38 AM (IST)

ਜਲੰਧਰ/ਚੰਡੀਗੜ੍ਹ/ਬਠਿੰਡਾ (ਧਵਨ, ਅੰਕੁਰ, ਵਰਮਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦਰਮਿਆਨ ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ 24 ਬੈਂਕ ਖਾਤੇ ਫ੍ਰੀਜ਼ ਕੀਤੇ ਹਨ, ਜਿਨ੍ਹਾਂ ’ਚ ਕੁੱਲ 6.69 ਕਰੋੜ ਰੁਪਏ ਦੀ ਰਕਮ ਹੈ। ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਦੱਸਿਆ ਕਿ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਵਿਰੁੱਧ ਨਾਜਾਇਜ਼ ਦਵਾਈਆਂ ਅਤੇ ਮੈਡੀਕਲ ਸਟੋਰ ਨਾਲ ਜੁੜੇ ਡਰੱਗ ਸਮੱਗਲਿੰਗ ਦੇ ਸੰਚਾਲਨ ’ਚ ਮਦਦ ਕਰਨ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ’ਤੇ ਬੇਨਾਮੀ ਖਾਤਿਆਂ ’ਚ ਡਰੱਗ ਮਨੀ ਨੂੰ ਜਮ੍ਹਾ ਕਰਨ ਦੇ ਦੋਸ਼ਾਂ ਦੀ ਚੱਲ ਰਹੀ ਜਾਂਚ ਦੇ ਤਹਿਤ ਛਾਪੇਮਾਰੀ ਕੀਤੀ ਗਈ। ਬਠਿੰਡਾ, ਮੌੜ ਮੰਡੀ, ਗਿੱਦੜਬਾਹਾ, ਮੋਹਾਲੀ, ਚੰਡੀਗੜ੍ਹ ਅਤੇ ਹਰਿਆਣਾ ਦੇ ਫਤਿਹਾਬਾਦ ਸਮੇਤ 8 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਬੰਦ ਰਹਿਣਗੇ ਪੈਟਰੋਲ ਪੰਪ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਪੂਰੀ ਖ਼ਬਰ

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਵੱਲੋਂ ਫ੍ਰੀਜ਼ ਕੀਤੇ ਗਏ ਬੈਂਕ ਖਾਤੇ ਦੋਸ਼ੀ ਡਰੱਗ ਇੰਸਪੈਕਟਰ ਦੇ ਨਾਂ ’ਤੇ ਹਨ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਵੀ ਬੇਨਾਮੀ ਖਾਤੇ ਹਨ, ਜਿਨ੍ਹਾਂ ’ਚ ਕੁੱਲ 6.69 ਕਰੋੜ ਰੁਪਏ ਜਮ੍ਹਾ ਹਨ। 

9.31 ਲੱਖ ਰੁਪਏ, 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ

ਇਸ ਤੋਂ ਇਲਾਵਾ 3 ਬੈਂਕ ਲਾਕਰ ਜ਼ਬਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਦਕਿ ਪੁਲਸ ਟੀਮਾਂ ਨੇ ਗੰਭੀਰ ਵਿੱਤੀ ਅਨਿਯਮਿਤਤਾਵਾਂ ਪਾਈਆਂ ਹਨ ਜਿਸਦੇ ਤਹਿਤ ਇਨ੍ਹਾਂ ਬੇਨਾਮੀ ਖਾਤਿਆਂ ’ਚ ਲਗਾਤਾਰ ਨਕਦੀ ਜਮ੍ਹਾ ਕੀਤੀ ਗਈ ਹੈ ਅਤੇ ਮੂਲ ਸਰੋਤ ਨੂੰ ਲੁਕਾਉਣ ਲਈ ਕਈ ਲੈਣ-ਦੇਣ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਐੱਸ. ਟੀ. ਐੱਫ. ਨੇ ਲਗਭਗ 9.31 ਲੱਖ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ 515 ਦਿਹਰਮ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਨਾਜਾਇਜ਼ ਸਰਗਰਮੀਆਂ ਤੋਂ ਹਾਸਲ ਕੀਤੀ ਗਈ ਵੱਡੀ ਜਾਇਦਾਦ ਦੀ ਵੀ ਪਛਾਣ ਕੀਤੀ ਗਈ ਹੈ, ਜਿਸ ’ਚ ਜ਼ੀਰਕਪੁਰ ’ਚ 2 ਕਰੋੜ ਰੁਪਏ ਦੀ ਕੀਮਤ ਦੇ ਫਲੈਟ, ਡੱਬਵਾਲੀ ’ਚ 40 ਲੱਖ ਰੁਪਏ ਦਾ ਪਲਾਟ ਅਤੇ ਕਈ ਹੋਰ ਸ਼ਾਮਲ ਹਨ। 

ਇਹ ਖ਼ਬਰ ਵੀ ਪੜ੍ਹੋ - Tourist Visa 'ਤੇ ਪੰਜਾਬ ਆਈਆਂ ਕੁੜੀਆਂ ਇੰਝ ਕਮਾ ਰਹੀਆਂ ਨੇ ਲੱਖਾਂ ਰੁਪਏ, ਪੜ੍ਹੋ ਵਿਸ਼ੇਸ਼ ਰਿਪੋਰਟ

ਜੇਲ੍ਹ 'ਚ ਬੰਦ ਤਸਕਰਾਂ ਨਾਲ ਜੁੜੇ ਤਾਰ

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੱਗ ਇੰਸਪੈਕਟਰ ਰੈਗੂਲਰ ਤੌਰ ’ਤੇ ਜੇਲ੍ਹ ਅੰਦਰ ਬੰਦ ਡਰੱਗ ਸਮੱਗਲਰਾਂ ਦੇ ਸੰਪਰਕ ’ਚ ਸੀ ਅਤੇ ਬਾਹਰ ਉਨ੍ਹਾਂ ਦੇ ਡਰੱਗ ਨੈੱਟਵਰਕ ਨੂੰ ਸੁਵਿਧਾਜਨਕ ਬਣਾਉਂਦਾ ਸੀ। ਉਨ੍ਹਾਂ ਕਿਹਾ ਕਿ ਜਾਂਚ ’ਚ ਇਹ ਵੀ ਪਾਇਆ ਗਿਆ ਕਿ ਡਰੱਗ ਇੰਸਪੈਕਟਰ ਸਰਕਾਰ ਤੋਂ ਇਜਾਜ਼ਤ ਲਏ ਬਿਨਾਂ ਅਤੇ ਛੁੱਟੀ ਲਏ ਬਿਨਾਂ ਅਕਸਰ ਵਿਦੇਸ਼ ਯਾਤਰਾ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਨਤੀਜਿਆਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News