ਸਸਤੀ ਸ਼ੋਹਰਤ ਲਈ ਵਿਨੀਤ ਨੇ ਚੁੱਕਿਐ ਕਦਮ : ਖਲੀ

Monday, Mar 05, 2018 - 08:17 AM (IST)

ਸਸਤੀ ਸ਼ੋਹਰਤ ਲਈ ਵਿਨੀਤ ਨੇ ਚੁੱਕਿਐ ਕਦਮ : ਖਲੀ

ਜਲੰਧਰ (ਜ.ਬ.) - ਗਿੱਦੜਬਾਹਾ ਦੇ ਰਹਿਣ ਵਾਲੇ ਵਿਨੀਤ ਕੁਮਾਰ ਬਾਂਸਲ ਨੇ ਵਿਸ਼ਵ ਪ੍ਰਸਿੱਧ  ਪਹਿਲਵਾਨ ਦਿ ਗ੍ਰੇਟ ਖਲੀ ਉਰਫ ਦਲੀਪ ਸਿੰਘ ਰਾਣਾ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ।ਇਸ ਸਬੰਧੀ ਜਦ ਖਲੀ ਨਾਲ 'ਜਗ ਬਾਣੀ'  ਦੀ ਵੈੱਬ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਨੀਤ ਕੁਮਾਰ ਬਾਂਸਲ ਨੇ ਉਨ੍ਹਾਂ ਦੀ ਜੀਵਨੀ 'ਤੇ ਕਿਤਾਬ ਲਿਖੀ ਸੀ ਤੇ ਉਹ ਚੰਗੀ ਤਰ੍ਹਾਂ ਇਕ ਦੂਜੇ ਨੂੰ ਜਾਣਦੇ ਹਨ ।ਖਲੀ ਨੇ ਕਿਹਾ ਕਿ ਸਵੈ-ਜੀਵਨੀ ਦੀ ਰਾਇਲਟੀ ਦੀ ਅਜੇ ਗੱਲ ਚਲ ਰਹੀ ਹੈ। ਇਹ ਤਾਂ ਅਜੇ ਮੈਨੂੰ ਵੀ ਨਹੀਂ ਮਿਲੀ, ਉਹ ਤਾਂ ਪੁਸਤਕ ਛਾਪਣ ਵਾਲੀ ਕੰਪਨੀ ਨੇ ਦੇਣੀ ਹੈ।   ਖਲੀ ਨੇ ਵਿਨੀਤ ਕੁਮਾਰ ਦੇ ਇਸ ਕਦਮ ਨੂੰ ਸਸਤੀ ਸ਼ੋਹਰਤ ਹਾਸਲ ਕਰਨ ਦਾ ਸਟੰਟ ਦੱਸਿਆ ਹੈ। ਉਸ ਨੇ ਕਿਹਾ ਕਿ ਅਜੇ ਤਕ ਉਨ੍ਹਾਂ ਨੂੰ ਨਾ ਕੋਈ ਨੋਟਿਸ ਮਿਲਿਆ ਹੈ ਅਤੇ ਨਾ ਹੀ ਕੋਈ ਕੋਰਟ ਦਾ ਸੰਮਨ ਮਿਲਿਆ ਹੈ। ਜੋ ਵੀ ਅਦਾਲਤ ਦਾ ਹੁਕਮ ਹੋਵੇਗਾ, ਉਸ ਦਾ ਉਹ ਸਨਮਾਨ ਕਰਨਗੇ।  


Related News