State Teacher Award : ਅਧਿਆਪਕ ਦਿਵਸ 'ਤੇ Teachers ਨੂੰ ਸਨਮਾਨਿਤ ਕਰੇਗੀ ਪੰਜਾਬ ਸਰਕਾਰ

Tuesday, Sep 05, 2023 - 11:50 AM (IST)

State Teacher Award : ਅਧਿਆਪਕ ਦਿਵਸ 'ਤੇ Teachers ਨੂੰ ਸਨਮਾਨਿਤ ਕਰੇਗੀ ਪੰਜਾਬ ਸਰਕਾਰ

ਲੁਧਿਆਣਾ (ਵਿੱਕੀ) : ਇਸ ਵਾਰ ਅਧਿਆਪਕ ਦਿਵਸ ਮੌਕੇ ਸਕੂਲ ਸਿੱਖਿਆ ਵਿਭਾਗ ਵੱਲੋਂ ਮੋਗਾ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸੂਬਾ ਪੱਧਰੀ ਅਧਿਆਪਕ ਸਟੇਟ ਐਵਾਰਡ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ’ਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰੱਕਤ ਕਰਨਗੇ। ਇਸ ਸਮਾਗਮ ’ਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ 5 ਅਧਿਆਪਕਾਂ ਨੂੰ ਸੂਬਾ ਪੱਧਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਅਧਿਆਪਕਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਕੋਲਾਹਾ ਦੇ ਸਾਇੰਸ ਮਾਸਟਰ ਧਰਮਿੰਦਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਭੂਮੱਦੀ ਦੇ ਮੁੱਖ ਅਧਿਆਪਕ ਜਗਰੂਪ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਬਾਜ਼ਪੁਰਾ ਦੇ ਸੈਂਟਰ ਹੈੱਡ ਟੀਚਰ ਰਾਜਮਿੰਦਰ ਪਾਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ. ਏ. ਯੂ. ਦੇ ਫਿਜ਼ਿਕਸ ਲੈਕਚਰਾਰ ਦਿਨੇਸ਼ ਚੰਦਰ, ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰ. 8 ਦੀ ਇਨਕਲੂਸਿਵ ਐਜੂਕੇਸ਼ਨ ਅਸਿਸਟੈਂਟ (ਆਈ. ਈ.) ਅਧਿਆਪਕਾ ਰਛਪਾਲ ਕੌਰ ਨੂੰ ਇਸ ਸਮਾਗਮ ’ਚ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਰਤ ਦੇ ਸੰਵਿਧਾਨ ’ਚੋਂ ‘ਇੰਡੀਆ’ ਸ਼ਬਦ ਹਟਾ ਸਕਦੀ ਹੈ ਸਰਕਾਰ, ਵਿਸ਼ੇਸ਼ ਸੈਸ਼ਨ ’ਚ ਆ ਸਕਦੈ ਬਿੱਲ
ਸਿੱਖਿਆ ਦੇ ਪ੍ਰਸਾਰ ਲਈ 3 ਕਿਤਾਬਾਂ ਅਤੇ 19 ਗੀਤ ਲਿਖੇ
ਰਾਏਕੋਟ ਦੇ ਬੁਰਜ ਹਰੀ ਸਕੂਲ ਤੋਂ 2011 ’ਚ ਵਿੱਦਿਆ ਦੀ ਸੇਵਾ ਸ਼ੁਰੂ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਬਾਜ਼ਪੁਰਾ (ਰਾਏਕੋਟ) ਦੇ ਸੈਂਟਰ ਹੈੱਡ ਟੀਚਰ ਰਾਜਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਕੋਈ ਪਹਿਲਾ ਪੁਰਸਕਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਉਹ ਸਾਲ 2017 ’ਚ ਰਾਸ਼ਟਰੀ ਸਵੱਛ ਵਿਦਿਆਲਿਆ ਪੁਰਸਕਾਰ ਅਤੇ ਸਾਲ 2018 ਤੋਂ 2022 ਤੱਕ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਸਿਰਫ਼ ਪੜ੍ਹਾਉਣ ’ਚ ਹੀ ਨਹੀਂ, ਪੁਸਤਕ ਅਤੇ ਗੀਤ ਲਿਖਣ ’ਚ ਵੀ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।

ਇਹ ਵੀ ਪੜ੍ਹੋ : PM ਮੋਦੀ ਨਾਲ ਦਿੱਲੀ 'ਚ ਮੁਲਾਕਾਤ ਕਰਨਗੇ CM ਯੋਗੀ, ਰਾਮ ਮੰਦਰ ਦੇ ਉਦਘਾਟਨ ਲਈ ਦੇਣਗੇ ਸੱਦਾ

ਪੜ੍ਹਾਈ ਨੂੰ ਰੌਚਿਕ ਬਣਾਉਣ ਲਈ ਉਸ ਨੇ ਬੱਚਿਆਂ ਲਈ 3 ਕਿਤਾਬਾਂ ਮੁਸਕਾਨ, ਪੰਜੀਰੀ, ਈਸ਼ਰੀਆ ਦੀ ਪਰਵਾਜ਼ ਲਿਖੀਆਂ ਹਨ, ਜੋ ਸਰਕਾਰੀ ਸਕੂਲ ਦੀ ਲਾਇਬ੍ਰੇਰੀ ਤੋਂ ਵੀ ਪ੍ਰਮਾਣਿਤ ਹਨ। ਹੁਣ ਤੱਕ ਉਹ 19 ਵਿੱਦਿਅਕ ਗੀਤ ਲਿਖੇ ਅਤੇ ਗਾ ਚੁੱਕੇ ਹਨ। ਉੜੀਸਾ ’ਚ ‘ਵਿੱਦਿਆ ਬਾਣੀ ਸਹਾਰਾ’ ਗੀਤ ਲਿਖਣ ਅਤੇ ਗਾਉਣ ਲਈ ਕਰਵਾਏ ਕੋਰੀਓਗ੍ਰਾਫੀ ਮੁਕਾਬਲੇ ’ਚ ਸਕੂਲੀ ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ਲਈ ਰਾਜਮਿੰਦਰ ਸਿੰਘ ਨੇ ਇਕ ਗੀਤ ਲਿਖਿਆ ਸੀ, ਜਿਸ ਦੀ ਸਿੱਖਿਆ ਖੇਤਰ ’ਚ ਕਾਫੀ ਚਰਚਾ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News