ਭਾਰਤੀ ਵਿਲੱਖਣ ਪਛਾਣ ਅਥਾਰਟੀ ਵੱਲੋਂ ''ਆਧਾਰ'' ਦੀ ਵਰਤੋਂ ਨੂੰ ਸਰਲ ਬਣਾਉਣ ਸਬੰਧੀ ਰਾਜ ਪੱਧਰੀ ਵਰਕਸ਼ਾਪ ਆਯੋਜਿਤ

07/28/2022 7:02:28 PM

ਚੰਡੀਗੜ੍ਹ : ਭਾਰਤੀ ਵਿਲੱਖਣ ਪਛਾਣ ਅਥਾਰਟੀ ਦੇ ਚੰਡੀਗੜ੍ਹ ਖੇਤਰੀ ਦਫ਼ਤਰ ਵੱਲੋਂ ਸੂਬਿਆਂ ਦੁਆਰਾ ਆਧਾਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਅੱਜ ਇਥੇ ਪੰਜਾਬ ਰਾਜ ਲਈ 'ਆਧਾਰ ਦੀ ਵਰਤੋਂ ਨੂੰ ਸਰਲ ਬਣਾਉਣ ਲਈ ਹਾਲ ਦੀਆਂ ਪਹਿਲਕਦਮੀਆਂ' 'ਤੇ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੀ ਪ੍ਰਧਾਨਗੀ  ਅਨੁਰਾਗ ਅਗਰਵਾਲ, ਆਈ.ਏ.ਐੱਸ. ਵਿੱਤੀ ਕਮਿਸ਼ਨਰ ਮਾਲ (ਪੰਜਾਬ) ਨੇ ਕੀਤੀ, ਜਿਸ ਵਿੱਚ ਪੰਜਾਬ ਸਰਕਾਰ, ਬੈਂਕਾਂ, ਬੀ.ਐੱਸ.ਐੱਨ.ਐੱਲ., ਡਾਕ ਵਿਭਾਗ ਅਤੇ ਰਾਸ਼ਟਰੀ ਸੂਚਨਾ ਕੇਂਦਰ (ਐੱਨ.ਆਈ.ਸੀ.) ਅਤੇ ਕੇਂਦਰ ਸਰਕਾਰ ਦੇ 100 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਪੰਜਾਬ ਰਾਜ ਦੇ ਸੀਨੀਅਰ ਅਧਿਕਾਰੀਆਂ 'ਚ ਕੇ.ਏ.ਪੀ. ਸਿਨਹਾ, ਸਰਵਜੀਤ ਸਿੰਘ, ਡੀ.ਕੇ. ਤਿਵਾਰੀ, ਦਿਲੀਪ ਕੁਮਾਰ, ਅਜੋਏ ਸ਼ਰਮਾ, ਸ਼੍ਰੀਮਤੀ ਗੁਰਪ੍ਰੀਤ ਸਪਰਾ ਅਤੇ ਸ਼੍ਰੀਮਤੀ ਨੀਲਿਮਾ ਸ਼ਾਮਲ ਸਨ।

ਇਹ ਵੀ ਪੜ੍ਹੋ : ਮੀਡੀਆ 'ਚ ਫੈਲੀ ਸੁਰੱਖਿਆ ਪ੍ਰਾਪਤ ਵਿਅਕਤੀਆਂ ਦੀ ਸੂਚੀ ਅਧਿਕਾਰਤ ਦਸਤਾਵੇਜ਼ ਨਹੀਂ

ਵਰਕਸ਼ਾਪ ਦੇ 4 ਸੈਸ਼ਨਾਂ ਵਿੱਚ ਆਧਾਰ ਦੀਆਂ ਵਿਸ਼ੇਸ਼ਤਾਵਾਂ, ਆਧਾਰ ਦੀ ਵਰਤੋਂ ਬਾਰੇ ਮੁੱਖ ਵਿਕਾਸ, ਪੰਜਾਬ ਰਾਜ ਦੀਆਂ ਸਰਵੋਤਮ ਵਿਧੀਆਂ, ਡਾਟਾ ਸੁਰੱਖਿਆ ਅਤੇ ਸੂਚਨਾ ਸੁਰੱਖਿਆ ਬਾਰੇ ਚਰਚਾ ਕੀਤੀ ਗਈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਅਤੇ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ 'ਤੇ ਇਕ ਪੇਸ਼ਕਾਰੀ ਕੀਤੀ। ਸੈਸ਼ਨਾਂ ਵਿੱਚ ਐੱਮ-ਆਧਾਰ ਐਪ, ਆਧਾਰ ਆਨਲਾਈਨ ਸੇਵਾਵਾਂ ਅਤੇ ਕਿਵੇਂ ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ ਨਾਮਾਂਕਣ ਅਤੇ ਅਪਡੇਟ ਸੇਵਾਵਾਂ ਨੂੰ ਲੋਕਾਂ ਲਈ ਇਕ ਰੁਕਾਵਟ ਰਹਿਤ ਅਨੁਭਵ ਬਣਾਉਣ ਲਈ ਯਤਨ ਕੀਤੇ ਹਨ, ਬਾਰੇ ਵੀ ਵਿਸਥਾਰ ਨਾਲ ਦੱਸਿਆ।

ਇਹ ਵੀ ਪੜ੍ਹੋ : 5 ਵਾਰ ਤਮਗਾ ਜੇਤੂ ਰਾਸ਼ਟਰੀ ਬਾਕਸਿੰਗ ਖਿਡਾਰੀ ਚੜ੍ਹਿਆ 'ਚਿੱਟੇ' ਦੀ ਭੇਟ

ਇਸ ਮੌਕੇ ਬੋਲਦਿਆਂ ਸ਼੍ਰੀਮਤੀ ਭਾਵਨਾ ਗਰਗ ਡੀ.ਡੀ.ਜੀ. ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ ਦੱਸਿਆ ਕਿ ਕਿਵੇਂ ਆਧਾਰ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਮੂਲ ਬਣ ਗਿਆ ਹੈ। ਆਧਾਰ ਨੇ ਵਿਲੱਖਣਤਾ, ਪ੍ਰਮਾਣਿਕਤਾ, ਵਿੱਤੀ ਪਤੇ ਅਤੇ ਈ-ਕੇ.ਵਾਈ.ਸੀ. ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਸਰਕਾਰੀ ਅਧਿਕਾਰੀਆਂ ਨੂੰ ਵੱਖ-ਵੱਖ ਸਬਸਿਡੀਆਂ, ਲਾਭਾਂ ਅਤੇ ਸੇਵਾਵਾਂ ਦੀ ਡਲਿਵਰੀ ਲਈ ਸਿੱਧੇ ਤੌਰ 'ਤੇ ਲੋਕਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਧਾਰ ਕਿਸੇ ਵੀ ਸਮੇਂ, ਕਿਤੇ ਵੀ ਆਨਲਾਈਨ ਅਤੇ ਆਫਲਾਈਨ ਪ੍ਰਮਾਣਿਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : DGP ਪੰਜਾਬ ਵੱਲੋਂ ਜ਼ਿਲ੍ਹਿਆਂ 'ਚ 50 ਫ਼ੀਸਦੀ ਪੁਲਸ ਫੋਰਸ ਨੂੰ ਥਾਣਿਆਂ 'ਚ ਤਾਇਨਾਤ ਕਰਨ ਦੇ ਹੁਕਮ

ਵੀ. ਉਮਾਸ਼ੰਕਰ ਪ੍ਰਿੰਸੀਪਲ ਸਕੱਤਰ ਹਰਿਆਣਾ ਸੀ.ਆਰ.ਆਈ.ਡੀ. ਨੇ ਹੱਕ ਅਧਾਰਿਤ ਲਾਭਾਂ ਲਈ ਪਰਿਵਾਰ ਪਛਾਣ ਪੱਤਰ (ਪੀ.ਪੀ.ਪੀ.) ਦੀ ਵਿਆਖਿਆ ਕੀਤੀ। ਗੁਰਕੀਰਤ ਕ੍ਰਿਪਾਲ ਸਿੰਘ ਅਤੇ ਗਿਰੀਸ਼ ਦਿਆਲਨ ਨੇ ਪੰਜਾਬ ਰਾਜ ਆਧਾਰ ਈਕੋ-ਸਿਸਟਮ ਅਤੇ ਆਧਾਰ ਅਧਾਰਿਤ ਈ-ਗਵਰਨੈਂਸ ਸੁਧਾਰਾਂ ਦੀ ਪੇਸ਼ਕਸ਼ ਕੀਤੀ। ਇਸ ਮੌਕੇ  ਬੋਲਦਿਆਂ ਅਨੁਰਾਗ ਅਗਰਵਾਲ ਵਿੱਤੀ ਕਮਿਸ਼ਨਰ ਮਾਲ ਪੰਜਾਬ ਸਰਕਾਰ ਨੇ ਇਸ ਵਿਆਪਕ ਅਤੇ ਜਾਣਕਾਰੀ ਭਰਪੂਰ ਵਰਕਸ਼ਾਪ ਦੇ ਆਯੋਜਨ ਲਈ ਭਾਰਤੀ ਵਿਲੱਖਣ ਪਛਾਣ ਅਥਾਰਟੀ ਦਾ ਧੰਨਵਾਦ ਕੀਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਗੀਦਾਰਾਂ ਨੂੰ ਲਾਭ ਹੋਵੇਗਾ ਅਤੇ ਰਾਜਾਂ ਦੇ ਵਰਤੇ ਗਏ ਕੇਸਾਂ ਤੋਂ ਇਨਪੁਟ ਲੈਣ ਨਾਲ ਰਹਿਣ-ਸਹਿਣ ਵਿੱਚ ਸੁਧਾਰ ਅਤੇ ਨਿਵਾਸੀਆਂ ਦੇ ਜੀਵਨ ਨੂੰ ਸਰਲ ਬਣਾਉਣ ਦੇ ਤਰੀਕੇ ਦੀ ਖੋਜ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News