ਟਾਂਡਾ ਦੇ ਨਿੱਜੀ ਸਕੂਲਾਂ ਦੇ ਸਟਾਫ਼ ਨੇ ਕੀਤਾ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ
Wednesday, Mar 24, 2021 - 02:09 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼ ) : ਨਿੱਜੀ ਸਕੂਲਾਂ ਦੀ ਜਥੇਬੰਦੀ ਨਾਲ ਜੁੜੇ ਟਾਂਡਾ ਇਲਾਕੇ ਦੇ ਵੱਖ-ਵੱਖ ਸਕੂਲਾਂ ’ਚ ਅੱਜ ਸਟਾਫ਼ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਵਿਖਾਵੇ ਕੀਤੇ। ਇਸ ਦੌਰਾਨ ਅਧਿਆਪਕਾਂ ਅਤੇ ਹੋਰ ਸਟਾਫ ਮੈਂਬਰਾਂ ਨੇ ਕੋਰੋਨਾ ਦੇ ਨਾਂ ’ਤੇ ਸਕੂਲਾਂ ਨੂੰ ਬੰਦ ਕਰਨ ਦੀ ਸਾਜਿਸ਼ ਦਾ ਹਵਾਲਾ ਦਿੰਦੇ ਹੋਏ ਸਕੂਲ ਬੰਦ ਕਰਨ ਦੇ ਫ਼ਰਮਾਨ ਦਾ ਵਿਰੋਧ ਕੀਤਾ ਗਿਆ | ਇਸ ਦੌਰਾਨ ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ, ਕੈਂਬਰਿਜ ਅਰਥ ਸਕੂਲ ਟਾਂਡਾ, ਸਿਲਵਰ ਓਕ ਸਕੂਲ, ਵਿਕਟੋਰੀਆ ਸਕੂਲ, ਸੇਂਟ ਸੋਲਜਰ ਸਕੂਲ ਟਾਂਡਾ ਅਤੇ ਹੋਰਨਾਂ ਸਕੂਲਾਂ ’ਚ ਸਟਾਫ਼ ਮੈਂਬਰਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ ਅਤੇ ਮੂੰਹ ’ਤੇ ਕਾਲੇ ਮਾਸਕ ਪਾਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆਦੇਸ਼ ਸਕੂਲ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਅਤੇ ਕੈਂਬਰਿਜ ਅਰਥ ਸਕੂਲ ਦੀ ਪ੍ਰਿੰਸੀਪਲ ਸਪਨਾ ਕੁਮਾਰ ਨੇ ਆਖਿਆ ਸਕੂਲ ਬੰਦ ਰਹਿਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਰਕਾਰ ਦਾ ਝਟਕਾ, ਜਾਰੀ ਕੀਤੇ ਨਵੇਂ ਹੁਕਮ
ਬੱਚਿਆਂ ਦੇ ਮਾਪੇ ਸਕੂਲ ਪ੍ਰਬੰਧਕਾਂ ਨਾਲ ਸਹਿਮਤ ਹਨ, ਇਸਦੇ ਉਲਟ ਸਰਕਾਰ ਸਕੂਲ ਬੰਦ ਕਰਕੇ ਉਨ੍ਹਾਂ ਦਾ ਨੁਕਸਾਨ ਕਰ ਰਹੀ ਹੈ | ਉਨ੍ਹਾਂ ਆਖਿਆ ਜੇਕਰ ਸਰਕਾਰ ਨੇ ਜੇ ਦੋਬਾਰਾ ਤਾਲਾਬੰਦੀ ਕੀਤੀ ਅਤੇ ਆਉਣ ਵਾਲੇ ਦਿਨਾਂ ਸਕੂਲ ਨਾ ਖੋਲ੍ਹੇ ਤਾਂ ਉਹ ਲਗਾਤਾਰ ਸੰਘਰਸ਼ ਕਰਨਗੇ | ਇਸ ਮੌਕੇ ਇਸ ਮੌਕੇ ਲਵਨੀਤ ਕੌਰ, ਪਰਜੀਤ ਕੌਰ, ਅੰਜੂ ਸ਼ਰਮਾ, ਜਸਵਿੰਦਰ ਕੁਮਾਰ, ਅਮਨਪ੍ਰੀਤ ਕੌਰ ਅਤੇ ਪ੍ਰੀਤਿ, ਹਰਦੀਪ ਸਿੰਘ, ਕੁਲਵਿੰਦਰ, ਦੀਪਿਕਾ, ਗਗਨਦੀਪ ਕੌਰ ਆਦਿ ਮੌਜੂਦ ਸਨ |
ਇਹ ਵੀ ਪੜ੍ਹੋ : ਹਨ੍ਹੇਰੀ ਤੇ ਮੀਂਹ ਕਾਰਣ ਖੇਤਾਂ ’ਚ ਖੜ੍ਹੀ ਕਣਕ ਹੇਠਾਂ ਵਿਛੀ, ਖ਼ਰਾਬ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੂਤੇ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ