ਅੰਮ੍ਰਿਤਪਾਲ ਸਿੰਘ ਨੂੰ ਲੈ ਕੇ SSP ਸਵਰਨਦੀਪ ਸਿੰਘ ਨੇ ਕੀਤੇ ਨਵੇਂ ਖੁਲਾਸੇ, ਜਾਣੋ ਕੀ ਕਿਹਾ

Wednesday, Mar 22, 2023 - 07:29 PM (IST)

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ SSP ਸਵਰਨਦੀਪ ਸਿੰਘ ਨੇ ਕੀਤੇ ਨਵੇਂ ਖੁਲਾਸੇ, ਜਾਣੋ ਕੀ ਕਿਹਾ

ਜਲੰਧਰ : ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ ਉਸ ਦੇ ਕਾਫ਼ਲੇ 'ਚ ਜਿੰਨੀਆਂ ਵੀ ਗੱਡੀਆਂ ਸਨ, ਜਿਨ੍ਹਾਂ 'ਚ ਇਕ ਮਰਸੀਡੀਜ਼, 2 ਇਨਡੈਵਰ, ਸੁਜ਼ੂਕੀ ਤੇ ਬਰੇਜ਼ਾ ਕਾਰ ਸੀ, ਬਰਾਮਦ ਕਰ ਲਈਆਂ ਗਈਆਂ ਹਨ। ਬਰੇਜ਼ਾ ਕੱਲ੍ਹ ਰਿਕਵਰ ਕਰ ਲਈ ਗਈ ਸੀ ਤੇ ਉਸ ਵਿੱਚੋਂ ਜੋ ਹਥਿਆਰ ਬਰਾਮਰ ਹੋਇਆ, ਉਸ ਨੂੰ ਲੈ ਕੇ ਕਾਰਵਾਈ ਕਰ ਦਿੱਤੀ ਗਈ ਹੈ। ਕੱਲ੍ਹ ਅੰਮ੍ਰਿਤਪਾਲ ਸਿੰਘ ਨੇ ਜੋ ਮੋਟਰਸਾਈਕਲ ਵਰਤਿਆ ਸੀ, ਗੁਰਦੁਆਰਾ ਸਾਹਿਬ 'ਚ ਕੱਪੜੇ ਬਦਲਣ ਤੋਂ ਬਾਅਦ ਜਿਸ 'ਤੇ ਸਵਾਰ ਹੋ ਕੇ ਭੱਜੇ ਸਨ, ਉਹ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੀ ਦਿੱਲੀ ਦੀ 5 ਮੈਂਬਰੀ ਟੀਮ, ਪਿਤਾ ਨਾਲ ਕੀਤੀ ਬੰਦ ਕਮਰਾ ਮੀਟਿੰਗ

ਗੁਰਦੁਆਰਾ ਸਾਹਿਬ 'ਚ ਇਹ 40-45 ਮਿੰਟ ਰੁਕੇ ਤੇ ਉਥੇ ਰੋਟੀ ਵੀ ਖਾਧੀ ਸੀ। ਇਕ ਸੁੱਕੀ ਨਹਿਰ ਕੋਲੋਂ ਇਨ੍ਹਾਂ ਦਾ ਮੋਟਰਸਾਈਕਲ ਬਰਾਮਦ ਹੋਇਆ। ਇਹ ਮੋਟਰਸਾਈਕਲ ਗੌਰਵ ਗੋਰਾ ਨਾਂ ਦੇ ਨੌਜਵਾਨ ਕੋਲੋਂ ਇਨ੍ਹਾਂ ਨੇ ਮੰਗਵਾਇਆ ਸੀ ਤੇ ਉਸ ਦੇ ਪਿਤਾ ਦੇ ਨਾਂ 'ਤੇ ਇਹ ਮੋਟਰਸਾਈਕਲ ਹੈ। ਕੱਲ੍ਹ 4 ਬੰਦਿਆਂ 'ਤੇ ਐੱਫਆਰਆਈ ਦਰਜ ਕੀਤੀ ਗਈ, ਜਿਨ੍ਹਾਂ 'ਚ ਗੁਰਤੇਜ ਭੇਜਾ, ਮਨਪ੍ਰੀਤ ਮੰਨਾ, ਗੁਰਦੀਪ ਦੀਪਾ ਤੇ ਹਰਪ੍ਰੀਤ ਹੈਪੀ ਸ਼ਾਮਲ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News