ਚਾਵਲਾ ਨਾਲ ਵਾਇਰਲ ਤਸਵੀਰ 'ਤੇ ਲੌਂਗੋਵਾਲ ਨੇ ਦਿੱਤੀ ਸਫਾਈ (ਵੀਡੀਓ)

Friday, Nov 30, 2018 - 07:10 PM (IST)

ਅੰਮ੍ਰਿਤਸਰ — ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਹਿੱਸਾ ਲੈਣ ਗਏ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਤਨ ਪਰਤ ਆਏ ਹਨ। ਪਾਕਿਸਤਾਨ ਤੋਂ ਪਰਤਣ ਪਿੱਛੋਂ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਖਾਲਿਸਤਾਨੀ ਗੋਪਾਲ ਚਾਵਲਾ ਨਾਲ ਵਾਇਰਲ ਹੋਈ ਤਸਵੀਰ 'ਤੇ ਸਿਆਸਤ ਕੀਤੀ ਜਾ ਰਹੀ ਹੈ। ਲੌਂਗੋਵਾਲ ਨੇ ਕਿਹਾ ਕਿ ਚਾਵਲਾ ਕੌਣ ਹਨ, ਉਹ ਇਸ ਤੋਂ ਨਾ-ਵਾਕਫ ਹਨ ਅਤੇ ਇਸ ਧਾਰਮਿਕ ਮਾਮਲੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਲੌਂਗੋਵਾਲ ਨੇ ਇਹ ਵੀ ਕਿਹਾ ਕਿ ਇਸ ਸਭ ਲਈ ਪਾਕਿਸਤਾਨ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਪਾਕਿ ਸਰਕਾਰ ਨੇ ਹੀ ਕੀਤਾ ਸੀ।
ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਕਰਤਾਰਪੁਰ ਲਾਂਘੇ ਲਈ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਹੈ। ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਹਾਲਤ ਬਾਰੇ ਲੌਂਗੋਵਾਲ ਕਿਹਾ ਕਿ ਕੁਝ ਗੁਰਦੁਆਰਿਆਂ ਦਾ ਦੌਰਾ ਕੀਤਾ ਹੈ। ਉਹ ਇਹ ਮਸਲਾ ਪਾਕਿ ਸਰਕਾਰ ਕੋਲ ਚੁੱਕਣਗੇ। ਇਸ ਲਈ ਉਹ ਜਨਵਰੀ 'ਚ ਮੁੜ ਪਾਕਿਸਤਾਨ ਜਾ ਸਕਦੇ ਹਨ।


Related News