ਮੋਹਲੇਧਾਰ ਵਰਖਾ ਵੀ ਨਹੀਂ ਰੋਕ ਸਕੀ ਸੰਗਤਾਂ ਦਾ ਰਾਹ ਪਰ ਨਾਕਿਆਂ ਕਾਰਨ ਦਰਸ਼ਨਾਂ ਤੋਂ ਰਹੇ ਵਾਂਝੇ
Sunday, Apr 19, 2020 - 09:43 AM (IST)
ਅੰਮ੍ਰਿਤਸਰ (ਅਣਜਾਣ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਈਆਂ ਸੰਗਤਾਂ ਦਾ ਰਾਸਤਾ ਬੀਤੀ ਰਾਤ ਹੋਈ ਮੋਹਲੇਧਾਰ ਵਰਖਾ ਵੀ ਨਹੀਂ ਰੋਕ ਸਕੀ। ਇਸ ਦੌਰਾਨ ਪੁਲਸ ਪ੍ਰਸ਼ਾਸਨ ਵਲੋਂ ਅਹਿਤਿਆਤ ਵਰਤਦਿਆਂ ਲਾਏ ਗਏ ਨਾਕਿਆਂ ਕਾਰਨ ਸੰਗਤਾਂ ਸੱਚਖੰਡ ਦੇ ਦਰਸ਼ਨਾਂ ਤੋਂ ਵਾਂਝੀਆਂ ਹੀ ਵਾਪਸ ਚਲੀਆਂ ਗਈਆਂ। ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁਰਦੁਆਰਾ ਬੀਬੀ ਕੌਲਾਂ ਜੀ, ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਸ਼ਹੀਦ, ਗੁਰਦੁਆਰਾ ਗੁਰੂ ਕੇ ਮਹਿਲ, ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ, ਗੁਰਦੁਆਰਾ ਸਾਰਾਗੜ੍ਹੀ ਸਾਹਿਬ ਅਤੇ ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ ਸਭ ਦੇ ਰਸਤੇ ਬੰਦ ਹੋਣ ਕਾਰਨ ਸੰਗਤਾਂ ਦਰਸ਼ਨ ਨਹੀਂ ਕਰ ਸਕੀਆਂ। ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿਖੇ ਸੇਵਾਦਾਰਾਂ ਵਲੋਂ ਮਰਿਆਦਾ ਬਹਾਲ ਰੱਖੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE
ਪੜ੍ਹੋ ਇਹ ਵੀ ਖਬਰ - ਕਿਸਾਨਾਂ ਲਈ ਖੁਸ਼ਖਬਰੀ: ਅਨਾਜ-ਖੇਤੀ ਵਸਤਾਂ ਦੀ ਢੋਆ-ਢੋਆਈ ਲਈ ਲਾਂਚ ਹੋਈ ‘ਕਿਸਾਨ ਰੱਥ’ ਐਪ
ਪ੍ਰਸ਼ਾਸਨ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਲੰਗਰ ਬਾਹਰ ਲਿਜਾਣਾ ਕੀਤਾ ਬੰਦ : ਮੰਡ
ਬੀਤੇ ਦਿਨ ਤੋਂ ਪ੍ਰਸ਼ਾਸਨ ਵਲੋਂ ਸ੍ਰੀ ਹਰਿਮੰਦਰ ਸਾਹਿਬਿ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਵੱਖ-ਵੱਖ ਗਰੀਬ ਬਸਤੀਆਂ ’ਚ ਜਾਂਦਾ ਲੰਗਰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹੁਕਮ ਡੀ.ਸੀ ਨੇ ਦਿੱਤਾ ਹੈ, ਜੋ ਲੋਕ ਭਲਾਈ ਲਈ ਹੀ ਕੀਤਾ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਲੰਗਰ ਵਰਤਾਉਣ ਵਾਲੀ ਥਾਂ ’ਤੇ ਸੰਗਤਾਂ ਅਹਿਤਿਆਤ ਨਾ ਵਰਤਦਿਆਂ ਭੀੜ ਇਕੱਠੀ ਕਰ ਦਿੰਦਿਆ ਸਨ, ਜਿਸ ਨਾਲ ਕੋਰੋਨਾ ਹੋਣ ਦਾ ਖਤਰਾ ਹੋ ਸਕਦਾ ਸੀ। ਇਸੇ ਲਈ ਹੁਣ ਜਿਸ ਕਿਸੇ ਨੇ ਵੀ ਲੰਗਰ ਦਾ ਪ੍ਰਸ਼ਾਦਾ ਲੈਣਾ ਹੈ, ਉਹ ਸ੍ਰੀ ਹਰਿੰਦਰ ਸਾਹਿਬ ਆ ਕੇ ਛਕੇ ਅਤੇ ਲੈ ਜਾਵੇ।
ਪੜ੍ਹੋ ਇਹ ਵੀ ਖਬਰ - BKU ਡਕੌਂਦਾ ਵਲੋਂ ਪੰਜਾਬ ਸਰਕਾਰ ਦੇ ਕਣਕ ਖ੍ਰੀਦਣ ਦੇ ਇੰਤਜ਼ਾਮਾਂ ਨੂੰ ਘੱਟ ਤੇ ਕਿਸਾਨ ਵਿਰੋਧੀ ਐਲਾਨਿਆ