ਖਾਲਸਈ ਜਾਹੋ-ਜਲਾਲ ਨਾਲ ਸਜਾਏ ਗਏ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ’ਤੇ ਹੋਇਆ ਸ਼ਾਹੀ ਸਵਾਗਤ
Monday, Nov 27, 2023 - 11:20 AM (IST)
ਸੁਲਤਾਨਪੁਰ ਲੋਧੀ (ਸੋਢੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸੁਲਤਾਨਪੁਰ ਲੋਧੀ ’ਚ ਐਤਵਾਰ ਖਾਲਸਈ ਜਾਹੋ-ਜਲਾਲ ਨਾਲ ਸਜਾਏ ਗਏ ਅਲੌਕਿਕ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ’ਤੇ ਸਮੂਹ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਹੀ ਸਵਾਗਤ ਕੀਤਾ ਗਿਆ।
ਨਗਰ ਕੀਰਤਨ ’ਚ ਮਾਤਾ ਤ੍ਰਿਪਤਾ ਜੀ ਸੇਵਾ ਸੋਸਾਇਟੀ ਦੇ ਪ੍ਰਧਾਨ ਭਾਈ ਸਰਬਜੀਤ ਸਿੰਘ ਬੱਬੂ ਨੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਅਤੇ ਰੋਜ਼ਾਨਾ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੋਸਾਇਟੀ ਦੀਆਂ ਸੰਗਤਾਂ ਵੀ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਗੁਰਬਾਣੀ ਦਾ ਜਾਪ ਕੀਤਾ। ਨਗਰ ਕੀਰਤਨ ਦੌਰਾਨ ਫੁੱਲਾਂ ਦੀ ਸੇਵਾ ਨਿਰਵੈਰ ਖਾਲਸਾ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਅਤੇ ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਦੀ ਅਗਵਾਈ ’ਚ ਟਰੈਫਿਕ ਕੰਟਰੋਲ ਤੇ ਨਗਰ ਕੀਰਤਨ ਦੇ ਪਿੱਛੇ ਲੰਗਰ ਆਦਿ ਦੇ ਕੂੜੇ ਦੀ ਸਫ਼ਾਈ ਨਾਲ-ਨਾਲ ਕਰਨ ਦੀ ਸੇਵਾ ਨਿਭਾਈ।
ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ 'ਚ ਅੱਜ ਰਾਤ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਹੋਵੇਗੀ ਫੁੱਲਾਂ ਦੀ ਵਰਖਾ
ਇਸ ਸਮੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਬ੍ਰਿਟਿਸ਼ ਵਿਕਟੋਰੀਆ ਸਕੂਲ, ਸਿੱਖ ਮਿਸ਼ਨ ਅਕੈਡਮੀ ਅਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਬੈਂਡ ਵਾਜੇ ਨਾਲ ਸ਼ਮੂਲੀਅਤ ਕੀਤੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਟਾਫ ਨੇ ਵੀ ਭਾਗ ਲਿਆ। ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਦੀ ਸੇਵਾ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਸੁਲਤਾਨਪੁਰ ਲੋਧੀ ਵੱਲੋਂ ਪ੍ਰਿੰਸੀਪਲ ਸੁਰਜੀਤ ਸਿੰਘ ਦੀ ਦੇਖ ਰੇਖ ’ਚ ਨਿਭਾਈ ਗਈ। ਇਸ ਸਮੇਂ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ। ਨਗਰ ਕੀਰਤਨ ’ਚ ਬੇਬੇ ਨਾਨਕੀ ਜੀ ਸਿਲਾਈ ਕੇਂਦਰ ਦੀਆਂ ਲੜਕੀਆਂ ਹੋਰ ਜਥੇਬੰਦੀਆਂ ਦੀਆਂ ਮਹਿਲਾਵਾਂ ਨੇ ਨਗਰ ਕੀਰਤਨ ਦੇ ਅੱਗੇ ਅੱਗੇ ਝਾੜੂ ਦੀ ਸੇਵਾ ਕੀਤਾ ਅਤੇ ਗੁਰੂ ਦਾ ਜਸ਼ ਗਾਇਨ ਕੀਤਾ।
ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ’ਚ ਵੱਡੀ ਗਿਣਤੀ ‘ਆਪ’ ਵਰਕਰਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਕੈਪਟਨ ਹਰਮਿੰਦਰ ਸਿੰਘ ਹਲਕਾ ਇੰਚਾਰਜ, ਇੰਜ. ਸਵਰਨ ਸਿੰਘ ਮੈਂਬਰ ਪੀ. ਏ. ਸੀ., ਦਵਿੰਦਰ ਸਿੰਘ ਖੁਸ਼ੀਪੁਰ ਮੇਲਾ ਇੰਚਾਰਜ, ਮੈਨੇਜਰ ਜਰਨੈਲ ਸਿੰਘ ਬੂਲੇ, ਮੀਤ ਮੈਨੇਜਰ ਚੈਚਲ ਸਿੰਘ ਆਹਲੀ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਬੇਰ ਸਾਹਿਬ, ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ, ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ, ਐੱਸ. ਪੀ. ਰਮਨਿੰਦਰ ਸਿੰਘ, ਐੱਸ. ਪੀ., ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ, ਰਾਜਾ ਗੁਰਪ੍ਰੀਤ ਸਿੰਘ, ਚੇਅਰਮੈਨ ਬਲਦੇਵ ਸਿੰਘ, ਐੱਸ. ਪੀ. ਸਰਬਜੀਤ ਸਿੰਘ, ਐੱਸ. ਪੀ. ਹੁਸ਼ਿਆਰ ਸਿੰਘ, ਡੀ. ਐੱਸ. ਪੀ. ਹਰਪ੍ਰੀਤ ਸਿੰਘ, ਡੀ. ਐੱਸ. ਪੀ. ਅਸ਼ੋਕ ਕੁਮਾਰ, ਹਰਵਿੰਦਰ ਸਿੰਘ ਰੰਧਾਵਾ ਰੀਡਰ ਡੀ. ਐੱਸ. ਪੀ., ਸੂਰਤ ਸਿੰਘ ਰੀਡਰ ਡੀ. ਐੱਸ. ਪੀ., ਰਾਮ ਸਿੰਘ ਪਰਮਜੀਤਪੁਰ, ਜਥੇ. ਅਮਰਜੀਤ ਸਿੰਘ ਖਿੰਡਾ, ਨੰਬਰਦਾਰ ਮਨਜੀਤ ਸਿੰਘ ਮਹਿਰੋਕ, ਨਰਿੰਦਰ ਸਿੰਘ ਖਿੰਡਾ ਬਲਾਕ ਪ੍ਰਧਾਨ ਆਪ, ਜਥੇ. ਮਹਿੰਦਰ ਸਿੰਘ ਖਿੰਡਾ, ਸਰਪੰਚ ਤਰਸੇਮ ਸਿੰਘ ਰਾਮੇ, ਮਲਕੀਤ ਸਿੰਘ ਹਰਨਾਮਪੁਰ, ਮਨਦੀਪ ਸਿੰਘ, ਸੁਖਪਾਲਬੀਰ ਸਿੰਘ ਸੋਨੂੰ , ਬਲਦੇਵ ਸਿੰਘ ਮੰਗਾ, ਨਿਰਮਲ ਸਿੰਘ ਪਰਮਜੀਤਪੁਰ, ਸਤਪਾਲ ਮਦਾਨ ਆੜਤੀ ਆਗੂ, ਬਲਜਿੰਦਰ ਸਿੰਘ ਖਿੰਡਾ ਲੋਧੀਵਾਲ, ਜਤਿੰਦਰਜੀਤ ਸਿੰਘ, ਕਰਮਜੀਤ ਸਿੰਘ ਲਾਡੀ ਮੁੱਲਾਂ ਕਾਲਾ ਅਤੇ ਹੋਰਨਾਂ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : 'ਬਾਬਾ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਸੰਤ ਘਾਟ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711