ਦਸਮ ਪਿਤਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ
Sunday, Dec 24, 2017 - 07:53 PM (IST)

ਬੁਢਲਾਡਾ (ਮਨਜੀਤ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇਲਾਕਾ ਬਾਰ੍ਹਾ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਤੋਂ ਮਹਾਨ ਆਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਯੋਗ ਅਗਵਾਈ ਹੇਠ ਵੱਖ-ਵੱਖ ਥਾਵਾਂ ਤੋ ਹੁੰਦਾ ਹੋਇਆ ਦੇਰ ਸ਼ਾਮ ਗੁਰੂ ਘਰ ਪਹੁੰਚਿਆ। ਨਗਰ ਕੀਰਤਨ ਦੌਰਾਨ ਹਜ਼ੂਰੀ ਰਾਗੀ ਜਥਾ ਭਾਈ ਹਰਦੇਵ ਸਿੰਘ, ਭਾਈ ਨਿਧਾਨ ਸਿੰਘ, ਕਥਾ ਵਾਚਕ ਇੰਦਰਜੀਤ ਸਿੰਘ ਬੱਛੋਆਣਾ, ਢਾਡੀ ਜਥਾ ਬੱਗਾ ਸਿੰਘ ਨੇ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਤਾਂ ਵੱਲੋਂ ਥਾਂ-ਥਾਂ ਚਾਹ, ਬਰੈੱਡ, ਪਕੌੜੇ, ਲੱਡੂਆਂ ਦੇ ਲੰਗਰ ਲਗਾਏ ਗਏ। ਇਸ ਮੋਕੇ ਪ੍ਰਧਾਨ ਹਰਦੇਵ ਸਿੰਘ ਦਾਤੇਵਾਸ, ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਵਿੱਕੀ ਬੱਤਰਾ, ਬਿੱਟੂ ਚੋਧਰੀ, ਨਾਇਬ ਸਿੰਘ ਡੋਡ, ਸੂਬੇਦਾਰ ਬਲਦੇਵ ਸਿੰਘ, ਜਥੇਦਾਰ ਗੁਰਚਰਨ ਸਿੰਘ ਰੱਲੀ, ਸੂਬੇਦਾਰ ਦਰਸਨ ਸਿੰਘ ਦਾਤੇਵਾਸ, ਬੀਬੀ ਬਲਵੀਰ ਕੋਰ, ਨਾਜਰ ਸਿੰਘ ਚਹਿਲ, ਬਿੱਕਰ ਸਿੰਘ ਫੱਲੂਵਾਲਾ ਨੇ ਹਾਜਰੀ ਲਗਾਈ।ਗੁਰਪੁਰਬ ਦੇ ਸੰਬੰਧ ਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 25 ਦਸੰਬਰ ਨੂੰ ਸਵੇਰੇ ਪਾਏ ਜਾਣਗੇ।ਭੋਗ ਉਪਰੰਤ ਰਾਗੀ ਜੱਥੇ ਵੱਲੋਂ ਮਨੋਹਰ ਕੀਰਤਨ ਰਾਹੀ ਗੁਰੂ ਜਸ ਸਰਬਣ ਕਰਵਾਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।