ਸ੍ਰੀ ਦਰਬਾਰ ਸਾਹਿਬ ਪਹੁੰਚੀ ਰਾਧੇ ਮਾਂ, ਕੀਤੀ 10 ਹਜ਼ਾਰ ਬਰਤਨਾਂ ਦੀ ਸੇਵਾ (ਵੀਡੀਓ)

Saturday, Mar 24, 2018 - 03:50 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਰਾਧੇ ਮਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਨਤਮਸਤਕ ਹੋਣ ਲਈ ਪਹੁੰਚੀ। ਇੱਥੇ ਉਨ੍ਹਾਂ ਨੇ ਲੰਗਰ ਤੇ ਬਰਤਨਾਂ ਦੀ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਨੇ ਲੰਗਰ ਹਾਲ ਲਈ 10 ਹਜ਼ਾਰ ਬਰਤਨ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ ਕੀਤੇ। 
ਇਸ ਮੌਕੇ ਬੋਲਦਿਆ ਰਾਧੇ ਮਾਂ ਨੇ ਕਿਹਾ ਕਿ ਉਸ ਦੇ ਮਨ 'ਚ ਦਰਬਾਰ ਸਾਹਿਬ ਲਈ ਬਹੁਤ ਸ਼ਰਧਾ ਹੈ ਤੇ ਭਗਤਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਇਕ ਹੈ। ਰਾਧੇ ਮਾਂ ਨੇ ਕਿਹਾ ਕਿ ਕਿਸੇ ਨੇ ਵੀ ਇਸ ਦੁਨੀਆਂ ਵਿਚੋਂ ਕੁਝ ਵੀ ਨਹੀਂ ਲੈ ਕੇ ਜਾਣਾ। ਇਸ ਕਰਕੇ ਹਮੇਸ਼ਾ ਸੇਵਾ ਕਰਦੇ ਰਹਿਣਾ ਚਾਹੀਦਾ ਹੈ।


Related News