ਵਿਰਾਸਤ-ਏ-ਖਾਲਸਾ ਜਾਣ ਵਾਲਿਆਂ ਲਈ ਅਹਿਮ ਖਬਰ

Wednesday, Jul 24, 2019 - 06:42 PM (IST)

ਵਿਰਾਸਤ-ਏ-ਖਾਲਸਾ ਜਾਣ ਵਾਲਿਆਂ ਲਈ ਅਹਿਮ ਖਬਰ

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ)— ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇਖਣ ਜਾਣ ਵਾਲਿਆਂ ਲਈ ਅਹਿਮ ਖਬਰ ਹੈ। ਦੱਸਣਯੋਹ ਹੈ ਕਿ ਦੇਸ਼ ਤੇ ਦੁਨੀਆ 'ਚ ਵਿਲੱਖਣ ਪਛਾਣ ਬਣਾ ਚੁੱਕਿਆ ਵਿਰਾਸਤ-ਏ-ਖਾਲਸਾ ਛਮਾਹੀ ਰੱਖ-ਰਖਾਵ ਲਈ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਮੁਰੰਮਤ ਹੋਣ ਤੋਂ ਬਾਅਦ ਇਸ ਨੂੰ ਮੁੜ ਤੋਂ ਚਾਲੂ ਕੀਤਾ ਜਾਵੇਗਾ। 

PunjabKesari
ਇਕ ਬੁਲਾਰੇ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਵਿਰਾਸਤ-ਏ-ਖਾਲਸਾ ਦੀ ਜੋ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਵ ਜੋ ਆਮ ਦਿਨਾਂ 'ਚ ਨਹੀਂ ਹੋ ਸਕਦੇ, ਉਨ੍ਹਾਂ ਨੂੰ ਕਰਵਾਉਣ ਲਈ 6 ਮਹੀਨਿਆਂ ਬਾਅਦ ਵਿਰਾਸਤ-ਏ-ਖਾਲਸਾ ਨੂੰ 8 ਦਿਨਾਂ ਲਈ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸੈਲਾਨੀ 24 ਤੋਂ 31 ਜੁਲਾਈ ਤੱਕ ਕੋਈ ਵੀ ਪ੍ਰੋਗਰਾਮ ਨਾ ਉਲੀਕਣ। ਉਨ੍ਹਾਂ ਨੇ ਦੱਸਿਆ ਕਿ 1 ਅਗਸਤ ਤੋਂ ਬਾਅਦ ਰੋਜ਼ਾਨਾ ਵਾਂਗ ਵਿਰਾਸਤ-ਏ-ਖਾਲਸਾ ਸਵੇਰੇ 10 ਵਜੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ।

PunjabKesari


author

shivani attri

Content Editor

Related News