ਮੇਰੀਆਂ ਮਿੰਨਤਾਂ, ਮੇਰੇ ਤਰਲੇ, ਮੇਰੀ ਫਰਿਯਾਦ ਸੁਣ ਕੇ ਪੰਜ ਸਿੰਘ ਸਾਹਿਬਾਨ ਮੁਆਫ਼ ਕਰ ਦੇਣ : ਲੰਗਾਹ

Sunday, Jul 25, 2021 - 06:33 PM (IST)

ਮੇਰੀਆਂ ਮਿੰਨਤਾਂ, ਮੇਰੇ ਤਰਲੇ, ਮੇਰੀ ਫਰਿਯਾਦ ਸੁਣ ਕੇ ਪੰਜ ਸਿੰਘ ਸਾਹਿਬਾਨ ਮੁਆਫ਼ ਕਰ ਦੇਣ : ਲੰਗਾਹ

ਅੰਮ੍ਰਿਤਸਰ (ਅਨਜਾਣ) : ਗੰਭੀਰ ਦੋਸ਼ਾਂ ਵਿਚ ਘਿਰੇ ਤੇ ਪਿਛਲੇ ਤਿੰਨ ਸਾਲਾਂ ਦੇ ਲੰਮੇ ਅਰਸੇ ਤੋਂ ਪੰਥ ’ਚੋਂ ਛੇਕੇ ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰੀ ਭਰਦਿਆਂ 101 ਦਿਨ ਹੋ ਗਏ ਹਨ। ਲੰਗਾਹ ਰੋਜ਼ਾਨਾ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ’ਚ ਆਪਣੀ ਮੁਆਫ਼ੀ ਤੇ ਮੁੜ ਪੰਥ ’ਚ ਸ਼ਾਮਲ ਕਰਨ ਦੀ ਅਰਦਾਸ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬੇਅਦਬੀ ਮਾਮਲੇ ’ਚ ਤਿੰਨ ਡੇਰਾ ਪ੍ਰੇਮੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਰੱਬ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਪੱਧਵੀ ਆਉਂਦੀ ਹੈ। ਮੇਰਾ ਤਰਲਾ, ਮੇਰੀਆਂ ਮਿੰਨਤਾਂ, ਮੇਰੀ ਫਰਿਯਾਦ ਸਿੰਘ ਸਾਹਿਬਾਨ ਵੱਲੋਂ ਕਬੂਲ ਕਰਕੇ ਮੈਨੂੰ ਭੁੱਲੇ ਭਟਕੇ ਨੂੰ ਮੁਆਫ਼ੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ ਮੁਆਫ਼ੀਨਾਮੇ ਲਈ ਅਣਗਿਣਤ ਬੇਨਤੀ ਪੱਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦੇ ਚੁੱਕਾ ਹਾਂ। ਮੇਰੀ ਸਮੁੱਚੀ ਸਾਧ ਸੰਗਤ, ਸੰਤਾਂ ਮਹਾਂਪੁਰਸ਼ਾਂ, ਜਥੇਬੰਦੀਆ, ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਸਿੱਖ ਸੰਸਥਾਵਾਂ ਨੂੰ ਹੱਥ ਜੋੜ ਕੇ ਨਿਮਾਣੇ ਸਿੱਖ ਵਜੋਂ ਬੇਨਤੀ ਹੈ ਕਿ ਮੈਨੂੰ ਸ਼ਰਨ ਆਏ ਨੂੰ ਗਲ ਨਾਲ ਲਾ ਕੇ ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਮੁਆਫ਼ੀ ਦੇ ਕੇ ਪੰਥ ’ਚ ਸ਼ਾਮਿਲ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਵਲੋਂ ਸੂਬੇ ’ਚ ਭਾਰੀ ਮੀਂਹ ਦੀ ਭਵਿੱਖਬਾਣੀ

ਮੇਰੇ ਬੁੱਢੇ ਮਾਂ-ਬਾਪ ਰੋਜ਼ਾਨਾ ਜਦੋਂ ਮੈਂ ਘਰੋਂ ਨਿਕਲਦਾ ਹਾਂ ਤਾਂ ਮੇਰੇ ਮੂੰਹ ਵੱਲ ਦੇਖਦੇ ਹਨ ਕਿ ਸ਼ਾਇਦ ਅੱਜ ਮੁਆਫ਼ੀ ਮਿਲ ਜਾਵੇ ਤੇ ਪਾਠ ਕਰਕੇ ਅਰਦਾਸ ਕਰਦੇ ਹਨ ਕਿ ਸਾਡੇ ਜਿਊਂਦੇ ਜੀਅ ਸਾਡੇ ਪੁੱਤਰ ਨੂੰ ਪੰਥ ’ਚ ਸ਼ਾਮਲ ਕਰ ਲਿਆ ਜਾਵੇ। ਮੈਂ ਆਪਣੀਆਂ ਭੁੱਲਾਂ ਬਖਸ਼ਵਾ ਕੇ ਗੁਰੂ ਗ੍ਰੰਥ, ਗੁਰੂ ਪੰਥ ਤੇ ਸਮੁੱਚੀ ਸਾਧ ਸੰਗਤ ਦੇ ਚਰਨਾਂ ’ਚ ਜੁੜਨਾ ਚਾਹੁੰਦਾ ਹਾਂ। ਲੰਗਾਹ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਮੈਨੂੰ ਜਿਹੜੀ ਵੀ ਸਜ਼ਾ ਲਗਾਉਣਗੇ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ।

ਇਹ ਵੀ ਪੜ੍ਹੋ : ਪ੍ਰਧਾਨਗੀ ਮਿਲਣ ਤੋਂ ਬਾਅਦ ਐਕਸ਼ਨ ਮੂਡ ’ਚ ਸਿੱਧੂ, ਮੰਤਰੀ ਆਸ਼ੂ ਸਣੇ ਹੋਰਾਂ ਵਿਧਾਇਕਾਂ ਨਾਲ ਮੁਲਾਕਾਤ

ਅੱਜ ਦੀ ਮੀਟਿੰਗ ਵਿਚ ਮੁਆਫ਼ੀ ਮਿਲਣ ਦੇ ਅਸਾਰ
ਨੇੜੇ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਰੱਖੀ ਗਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਵਿਚ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਭਾਜਪਾ ਦਾ ਵੱਡਾ ਦੋਸ਼, ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਾਂਗਰਸ ਨੇ ਰਚਿਆ ਡਰਾਮਾ

ਨੋਟ - ਪੰਥ ’ਚ ਵਾਪਸੀ ਲਈ ਸੁੱਚਾ ਸਿੰਘ ਲੰਗਾਹ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?


author

Gurminder Singh

Content Editor

Related News