ਐਸ.ਪੀ.ਐਸ. ਬੱਦੋਵਾਲ ਕਬੱਡੀ ਕੱਪ ਦੇ ਪੋਸਟਰ ਜਾਰੀ

02/10/2020 8:19:44 PM

ਜਲੰਧਰ (ਬਿਊਰੋ)- ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਸਹਿਯੋਗ ਨਾਲ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵਲੋਂ 12 ਫਰਵਰੀ ਨੂੰ ਬੱਦੋਵਾਲ ਦੇ ਸਟੇਡੀਅਮ ਵਿਖੇ 13ਵੇਂ ਐਸ.ਪੀ.ਐਸ. ਬੱਦੋਵਾਲ ਕਬੱਡੀ 'ਚ ਜਿੱਥੇ ਜੇਤੂ ਖਿਡਾਰੀਆਂ ਨੂੰ 25 ਮੋਟਰਸਾਈਕਲ ਦਿੱਤੇ ਜਾਣਗੇ। ਕਬੱਡੀ ਓਪਨ ਦੇ ਪਹਿਲੇ ਰਾਉਂਡ 'ਚ ਹਾਰਨ ਵਾਲੀਆਂ ਟੀਮਾਂ ਨੂੰ 15-15 ਹਜ਼ਾਰ ਨਕਦ ਤੇ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪ੍ਰਸਤ ਬੀਰਾ ਕੈਨੇਡਾ, ਪ੍ਰਧਾਨ ਪਿੰਦਰ ਕੈਨੇਡਾ, ਸਰਪ੍ਰਸਤ ਰਾਣਾ ਪ੍ਰਧਾਨ, ਮੁੱਖ ਪ੍ਰਬੰਧਕ ਰਾਜਵਿੰਦਰ ਸਿੰਘ, ਮੀਤ ਪ੍ਰਧਾਨ ਯਾਦੀ ਗਰੇਵਾਲ, ਜਰਨਲ ਸਕੱਤਰ ਨੀਟੂ ਮਨੀਲਾ ਤੇ ਐਮ.ਡੀ. ਹੈਪੀ ਸਿੱਧੂ ਪੰਡੋਰੀ ਨੇ ਦੱਸਿਆ ਦੂਜੇ ਰਾਉਂਡ ਵਿਚ ਹਾਰਨ ਵਾਲੀਆਂ ਟੀਮਾਂ ਨੂੰ 20-20 ਹਜ਼ਾਰ ਅਤੇ ਕਿੱਟਾਂ ਤੇ ਤੀਜੇ ਰਾਉਂਡ 'ਚ ਹਾਰਨ ਵਾਲੀਆਂ ਟੀਮਾਂ ਨੂੰ 25-25 ਹਜ਼ਾਰ ਨਕਦ ਤੇ ਕਿੱਟਾਂ ਦਿੱਤੀਆਂ ਜਾਣਗੀਆਂ।

ਐਮ.ਡੀ. ਗੁਰਦੀਪ, ਬਿੱਟੂ ਬੱਦੋਵਾਲ, ਗਗਨ ਅੰਮ੍ਰਿਤਸਰ, ਭੋਲਾ ਯੂ.ਐਸ.ਏ., ਰਵੀ ਕੈਨੇਡਾ, ਹਰਵਿੰਦਰ ਗੋਲਡੀ, ਜੀਤਾ ਹਾਂਗਕਾਂਗ, ਜਰਨੈਲ ਸਿੰਘ, ਜਸਵੀਰ ਕੈਨੇਡਾ ਤੇ ਬੂਟਾ ਖਾਨ ਦੱਸਿਆ ਕਬੱਡੀ ਓਪਨ ਦੀਆਂ ਪਹਿਲੀਆਂ 12 ਟੀਮਾਂ ਦੀ ਐਂਟਰੀ 11 ਵਜੇ ਤੱਕ ਹੀ ਕੀਤੀ ਜਾਵੇਗੀ। ਐਂਟਰੀ ਫੀਸ 10 ਹਜ਼ਾਰ ਹੋਵੇਗੀ, ਜੋ ਬਾਅਦ 'ਚ ਵਾਪਸ ਕੀਤੀ ਜਾਵੇਗੀ ਖੇਡ ਮੇਲੇ ਦੀ ਸਫਲਤਾ ਲਈ ਬਾਵਾ ਮੁੱਲਾਂਪੁਰ, ਮੋਨੀ ਕੈਨੇਡਾ, ਅੰਗਰੇਜ਼ ਕੈਨੇਡਾ, ਤਪਿੰਦਰ ਕੈਨੇਡਾ, ਬਲਵੰਤ ਕੈਨੇਡਾ, ਰਵੀ ਯੂ.ਐਸ.ਏ., ਚੰਨਾ ਯੂ.ਐਸ.ਏ., ਕਰਨਵੀਰ ਸੇਖੋਂ, ਅਨਿਲ ਜੈਨ, ਸੰਦੀਪ ਦਾਖਾ, ਕਾਲਾ ਸੱਤੀ ਜਿਊਲਰ, ਮਨਧੀਰ ਬਜਾਜ, ਨਿੰਦਰ ਝੱਮਟ ਤੇ ਗੁਰਤੇਜ ਦੋਰਾਹਾ ਵਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅੱਜ ਖੇਡ ਮੇਲੇ ਦੇ ਪੋਸਟਰ ਜੀ.ਐਮ. ਗੁਰਦਰਸ਼ਨ ਮਾਨ, ਸੀ.ਐਸ.ਓ. ਸਤਨਾਮ ਸਿੰਘ, ਡਾ. ਗੁਰਪ੍ਰੀਤ ਕੌਰ, ਆਈ.ਟੀ. ਹੈੱਡ ਬਲਿਹਾਰ ਸਿੰਘ, ਮਾਰਕੀਟਿੰਗ ਹੈੱਡ ਸੰਜੇ ਓਬਰਾਏ, ਜਤਿੰਦਰ ਸਿੰਘ, ਸਤਵੀਰ ਲੋਟੇ ਤੇ ਪ੍ਰੈਸ ਸਕੱਤਰ ਲਖਵੀਰ ਬੱਦੋਵਾਲ ਨੇ ਰਿਲੀਜ਼ ਕੀਤੇ। ਇਸ ਮੌਕੇ ਮਾਸਟਰ ਜਸਵੰਤ ਕੈਨੇਡਾ, ਬੂਟਾ ਖਾਨ, ਬਿੱਟੂ ਤੇ ਦਿਲਖੁਸ਼ ਵੜੈਚ ਵੀ ਮੌਜੂਦ ਸਨ।


Sunny Mehra

Content Editor

Related News