ਐੱਸ. ਪੀ. ਐੱਸ. ਓਬਰਾਏ ਦਾ ਖੁਲਾਸਾ, ਮਾਸਕਟ ''ਚ ਫਸੀਆਂ 104 ਭਾਰਤੀ ਕੁੜੀਆਂ

Thursday, Feb 27, 2020 - 09:34 AM (IST)

ਲੁਧਿਆਣਾ (ਸਲੂਜਾ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਇੰਚਾਰਜ ਡਾ. ਐੱਸ. ਪੀ. ਐੱਸ. ਓਬਰਾਏ ਨਾਲ ਗੱਲਬਾਤ ਕਰਦੇ ਹੋਏ ਇੱਥੇ ਖੁਲਾਸਾ ਕੀਤਾ ਗਿਆ ਕਿ ਮਾਸਕਟ 'ਚ ਇਸ ਸਮੇਂ 104 ਭਾਰਤੀ ਲੜਕੀਆਂ ਫਸੀਆਂ ਹੋਈਆਂ ਹਨ, ਜੋ ਵਿਦੇਸ਼ਾਂ 'ਚ ਸੈਟਲ ਹੋਣ ਲਈ ਗਈਆਂ ਅਤੇ ਇਥੇ ਮੁਸ਼ਕਲ 'ਚ ਫਸ ਗਈਆਂ। ਇਨ੍ਹਾਂ ਨੂੰ ਜਲਦੀ ਵਾਪਸ ਲਿਜਾਇਆ ਜਾਵੇਗਾ। ਇਸ ਸਬੰਧ 'ਚ ਉਨ੍ਹਾਂ ਦੀ ਅਗਵਾਈ 'ਚ ਬਣਦੀ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਕੰਮ ਫਾਈਨਲ ਸਟੇਜ 'ਚ ਪੁੱਜ ਚੁੱਕਾ ਹੈ।
ਓਬਰਾਏ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਲੋਕ ਆਪਣੇ ਬੱਚਿਆਂ ਨੂੰ ਕਾਨੂੰਨੀ ਢੰਗ ਨਾਲ ਹੀ ਵਿਦੇਸ਼ ਭੇਜਣ ਕਿਉਂਕਿ ਗਲਤ ਢੰਗ ਨਾਲ ਉਹ ਪਰੇਸ਼ਾਨੀ 'ਚ ਪੈ ਸਕਦੇ ਹਨ ਅਤੇ ਆਰਥਕ ਤੌਰ 'ਤੇ ਨੁਕਸਾਨ ਚੁੱਕਣਾ ਪੈ ਸਕਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਚਿੰਤਾ ਦਾ ਇਜ਼ਹਾਰ ਕੀਤਾ ਕਿ ਪੰਜਾਬ 'ਚ ਰੋਜ਼ਗਾਰ ਦੀ ਕੋਈ ਠੋਸ ਨੀਤੀ ਨਾ ਹੋਣ ਦੀ ਵਜ੍ਹਾ ਨਾਲ ਵੱਡੀ ਗਿਣਤੀ 'ਚ ਨੌਜਵਾਨ ਪੀੜ੍ਹੀ ਕੈਨੇਡਾ ਸਮੇਤ ਹੋਰ ਦੇਸ਼ਾਂ 'ਚ ਸ਼ਿਫਟ ਹੋ ਰਹੀ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ।


Babita

Content Editor

Related News