ਸੜਕ ਹਾਦਸੇ ''ਚ ਪਤੀ-ਪਤਨੀ ਦੀ ਮੌਤ

Monday, Jun 19, 2017 - 01:27 AM (IST)

ਸੜਕ ਹਾਦਸੇ ''ਚ ਪਤੀ-ਪਤਨੀ ਦੀ ਮੌਤ

ਪਠਾਨਕੋਟ/ਡਮਟਾਲ, ਸੁਜਾਨਪੁਰ,  (ਆਦਿਤਿਆ/ਜੋਤੀ, ਸ਼ਾਰਦਾ)-  ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਅਚਾਨਕ ਇਕ ਸਕੂਟਰੀ ਦਾ ਸੰਤੁਲਨ ਵਿਗੜਨ ਕਾਰਨ ਹਾਦਸਾਗ੍ਰਸਤ ਹੋਣ ਨਾਲ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਨਾਲ ਜਾ ਰਹੀ ਬੱਚੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਨੂਰਪੁਰ ਥਾਣਾ ਮੁਖੀ ਸੰਦੀਪ ਸ਼ਰਮਾ, ਰੂਪ ਸਿੰਘ ਤੇ ਡਮਟਾਲ ਟ੍ਰੈਫਿਕ ਪ੍ਰਭਾਰੀ ਸੰਤ ਰਾਮ ਨੇ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਨੂਰਪੁਰ ਭੇਜ ਦਿੱਤੀਆਂ ਤੇ ਬੱਚੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਮ੍ਰਿਤਕ ਦੀ ਪਛਾਣ ਸੰਤੋਖ ਰਾਜ ਪੁੱਤਰ ਕੇਸਰ ਦਾਸ, ਉਸ ਦੀ ਪਤਨੀ ਸੁਨੀਤਾ ਤੇ ਬੇਟੀ ਭਾਨੂ ਪ੍ਰਿਆ ਸਾਰੇ ਨਿਵਾਸੀ ਸੇਖਾਂ ਮੁਹੱਲਾ ਸੁਜਾਨਪੁਰ ਦੇ ਰੂਪ ਵਿਚ ਹੋਈ। 


Related News