ਅਵਾਰਾ ਕੁੱਤੇ ਦਾ ਕਹਿਰ: 4 ਸਾਲਾ ਮਾਸੂਮ ਬੱਚੇ ''ਤੇ ਜਾਨਲੇਵਾ ਹਮਲਾ, ਚਿਹਰਾ ਬੁਰੀ ਤਰ੍ਹਾਂ ਨੋਚਿਆ

Friday, Jun 05, 2026 - 10:58 AM (IST)

ਅਵਾਰਾ ਕੁੱਤੇ ਦਾ ਕਹਿਰ: 4 ਸਾਲਾ ਮਾਸੂਮ ਬੱਚੇ ''ਤੇ ਜਾਨਲੇਵਾ ਹਮਲਾ, ਚਿਹਰਾ ਬੁਰੀ ਤਰ੍ਹਾਂ ਨੋਚਿਆ

ਗੁਰਦਾਸਪੁਰ (ਹਰਮਨ) – ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਵਰਸੋਲਾ ਵਿੱਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਇੱਕ ਵਾਰ ਫਿਰ ਗੰਭੀਰ ਰੂਪ ਵਿੱਚ ਸਾਹਮਣੇ ਆਈ ਹੈ। ਪਿੰਡ ਵਿੱਚ ਇੱਕ ਅਵਾਰਾ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੇ 4 ਸਾਲਾ ਮਾਸੂਮ ਬੱਚੇ 'ਤੇ ਅਚਾਨਕ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੀੜਤ ਬੱਚੇ ਦੀ ਮਾਤਾ ਕੰਚਨ ਅਤੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਸਮੇਂ ਘਰ ਵਿੱਚ ਮਹਿਮਾਨ ਆਏ ਹੋਏ ਸਨ। ਇਸ ਦੌਰਾਨ ਬੱਚੇ ਘਰ ਦੇ ਮੁੱਖ ਗੇਟ ਦੇ ਬਾਹਰ ਖੜ੍ਹੀ ਸਕੂਟਰੀ ਕੋਲ ਖੇਡ ਰਹੇ ਸਨ। ਅਚਾਨਕ ਇੱਕ ਅਵਾਰਾ ਕੁੱਤੇ ਨੇ 4 ਸਾਲਾ ਬੱਚੇ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਚਿਹਰੇ ਨੂੰ ਆਪਣੇ ਜਬਾੜੇ ਵਿੱਚ ਜਕੜ ਲਿਆ। ਗਲੀ ਵਿੱਚ ਮੌਜੂਦ ਹੋਰ ਬੱਚਿਆਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update

ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਬਾਹਰ ਆਏ ਤਾਂ ਬੱਚਾ ਖੂਨ ਨਾਲ ਲੱਥਪੱਥ ਸੀ। ਤੁਰੰਤ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਚਿਹਰੇ ਅਤੇ ਅੱਖ ਦੇ ਨੇੜੇ ਡੂੰਘੇ ਜ਼ਖ਼ਮ ਹਨ। ਡਾਕਟਰਾਂ ਵੱਲੋਂ ਬੱਚੇ ਨੂੰ ਸੁੰਨ ਕਰਕੇ ਕਈ ਟਾਂਕੇ ਲਗਾਏ ਗਏ ਅਤੇ ਐਂਟੀ-ਰੇਬੀਜ਼ ਟੀਕੇ ਵੀ ਲਗਾਏ ਗਏ। ਅੱਖਾਂ ਦੇ ਮਾਹਿਰ ਡਾਕਟਰਾਂ ਅਨੁਸਾਰ ਬੱਚੇ ਦੀ ਅੱਖ ਦਾ ਅੰਦਰੂਨੀ ਹਿੱਸਾ ਸੁਰੱਖਿਅਤ ਹੈ, ਪਰ ਜ਼ਖ਼ਮ ਕਾਫ਼ੀ ਗੰਭੀਰ ਹੈ।

ਇਹ ਵੀ ਪੜ੍ਹੋ- ਪਾਵਰਕਾਮ ਲਾਈਨਮੈਨ ਨੂੰ ਬੀਮਾਰ ਕੁੜੀ ਲਈ ਖੂਨ ਦੇਣ ਬਹਾਨੇ ਬੁਲਾਇਆ ਘਰ, ਫਿਰ ਔਰਤ ਨੇ ਵੀਡੀਓ...

ਪਰਿਵਾਰ ਮੁਤਾਬਕ ਬੱਚਾ ਇਸ ਸਮੇਂ ਦਰਦ ਕਾਰਨ ਭੋਜਨ ਨਹੀਂ ਖਾ ਸਕਦਾ ਅਤੇ ਸਿਰਫ਼ ਤਰਲ ਪਦਾਰਥ ਹੀ ਲੈ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਬੱਚਿਆਂ ਨੇ ਘਰਾਂ ਤੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ ਹੈ ਅਤੇ ਮਾਪਿਆਂ ਵਿੱਚ ਵੀ ਚਿੰਤਾ ਵਧ ਗਈ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਮਾਸੂਮ ਨੂੰ ਅਜਿਹੀ ਘਟਨਾ ਦਾ ਸ਼ਿਕਾਰ ਨਾ ਹੋਣਾ ਪਵੇ।

ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ: ਅਚਾਨਕ ਡਿਊਟੀਆਂ ਲਾਉਣ ’ਤੇ ਭੜਕੇ ਅਧਿਆਪਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News